ਬਠਿੰਡਾ (ਵਰਮਾ)- ਹਾਲ ਹੀ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬਾਈ ਚੋਣਾਂ ਵਿੱਚ ਪੰਜਾਬ ਮੂਲ ਦੇ 13 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ, ਜਿਨ੍ਹਾਂ ਵਿਚ ਬਠਿੰਡਾ ਦੇ ਪਿੰਡ ਦਿਓਣ ਦੇ ਜੰਮਪਲ ਅਤੇ ਬ੍ਰਿਟਿਸ਼ ਕੋਲੰਬੀਆ ’ਚ ਵਸੇ ਜਗਰੂਪ ਬਰਾੜ ਵੀ ਸ਼ਾਮਲ ਹਨ,ਜੋ ਕੈਨੇਡਾ ਦੇ ਸਰੀ ਹਲਕੇ ਤੋਂ 7ਵੀਂ ਵਾਰ ਵਿਧਾਇਕ ਚੁਣੇ ਗਏ ਹਨ। ਕਿਸੇ ਭਾਰਤੀ ਵੱਲੋਂ ਲਗਾਤਾਰ 7 ਵਾਰ ਕਿਸੇ ਵੀ ਹਲਕੇ ਤੋਂ ਵਿਧਾਇਕ ਬਣਨਾ ਇਹ ਆਪਣੇ ਆਪ ’ਚ ਇਕ ਰਿਕਾਰਡ ਹੈ।
ਇਹ ਵੀ ਪੜ੍ਹੋ: ਹਮਾਸ ਦੇ ਹਮਲੇ ’ਚ ਬਚੀ ਇਜ਼ਰਾਈਲੀ ਕੁੜੀ ਨੇ 22ਵੇਂ ਜਨਮ ਦਿਨ ’ਤੇ ਕੀਤੀ ਖੁਦਕੁਸ਼ੀ
ਬ੍ਰਿਟਿਸ਼ ਕੋਲੰਬੀਆ (23) ਵਿਧਾਨ ਸਭਾ ’ਚ 19 ਅਕਤੂਬਰ, 2024 ਨੂੰ ਵੋਟਿੰਗ ਹੋਈ। ਉਹ 2013 ਨੂੰ ਛੱਡ ਕੇ ਸਾਰੀਆਂ ਚੋਣਾਂ ਜਿੱਤ ਚੁੱਕੇ ਹਨ। ਬਰਾੜ ਦਾ ਜਨਮ ਬਠਿੰਡਾ ਵਿੱਚ ਹੋਇਆ ਸੀ ਅਤੇ ਉਹ ਭਾਰਤੀ ਪੁਰਸ਼ ਰਾਸ਼ਟਰੀ ਬਾਸਕਟਬਾਲ ਟੀਮ ਦਾ ਹਿੱਸਾ ਸਨ। ਪੜ੍ਹਾਈ ਲਈ ਕੈਨੇਡਾ ਜਾਣ ਤੋਂ ਬਾਅਦ ਉਹ ਉੱਥੇ ਹੀ ਵੱਸ ਗਏ ਅਤੇ 2004 ਤੋਂ ਹੀ ਰਾਜਨੀਤੀ ਵਿੱਚ ਸਰਗਰਮ ਹਨ, ਜਦੋਂ ਉਹ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ।
ਇਹ ਵੀ ਪੜ੍ਹੋ: ਡਿਪਰੈਸ਼ਨ ਦਾ ਇਲਾਜ ਕਰੇਗੀ ਖਾਸ ਟੋਪੀ
ਉਨ੍ਹਾਂ ਦੀ ਚੋਣ ’ਤੇ ਬਠਿੰਡਾ ’ਚ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅਤੇ ਉਨ੍ਹਾਂ ਨੇ ਜਸ਼ਨ ਮਨਾ ਕੇ ਇਹ ਖੁਸ਼ੀ ਸਾਂਝੀ ਕੀਤੀ । ਇਸ ਦੌਰਾਨ ਉਨ੍ਹਾਂ ਦੇ ਸਨੇਹੀਆਂ ਅਤੇ ਪਰਿਵਾਰ ਵਾਲਿਆਂ ਨੇ ਇਕੱਠ ’ਚ ਲੱਡੂ ਵੀ ਵੰਡੇ। ਇਸ ਮੌਕੇ ਅਸ਼ਵਨੀ ਬੰਟੀ, ਵਿੱਕੀ ਬਾਂਸਲ, ਰਾਜੂ ਬਾਂਸਲ, ਵਿਨੋਦ ਬਾਂਸਲ, ਅਮਿਤ ਕੁਮਾਰ, ਨਿਸ਼ਪਾਲ ਕੁਮਾਰ, ਡਾ. ਜਗਜੀਤ, ਅਮਰ ਬਜਾਜ ਆਦਿ ਨੇ ਵਧਾਈ ਦਿੱਤੀ।
ਇਹ ਵੀ ਪੜ੍ਹੋ: ਕਜ਼ਾਨ 'ਚ PM ਮੋਦੀ ਦਾ ਸ਼ਾਨਦਾਰ ਸਵਾਗਤ, ਰੂਸੀਆਂ ਨੇ ਸਨਮਾਨ 'ਚ ਗਾਇਆ ਕ੍ਰਿਸ਼ਨ ਭਜਨ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਜ਼ਰਾਈਲੀ ਮੁਹਿੰਮ 'ਚ ਮਾਰੇ ਗਏ 18 ਫਲਸਤੀਨੀ
NEXT STORY