ਲੰਡਨ— ਇੰਗਲੈਂਡ ਵਿਚ ਇਕ ਅਨੋਖਾ ਮਾਮਲਾ ਸਾਹਮਣਾ ਆਇਆ ਹੈ। ਸੂਚਨਾ ਦੇ ਅਧਿਕਾਰ ਦੇ ਤਹਿਤ ਲਿਬਰਲ ਡੈਮੋਕ੍ਰੇਟ ਪਾਰਟੀ ਨੇ ਇਕ ਅਰਜ਼ੀ ਲਗਾਈ ਸੀ, ਜਿਸ ਦੇ ਜਵਾਬ ਵਿਚ ਪਤਾ ਲੱਗਾ ਕਿ ਬ੍ਰਿਟੇਨ ਦੀਆਂ ਸਥਾਨਕ ਬਾਡੀਜ਼ ਨੇ ਪਿਛਲੇ ਪੰਜ ਸਾਲਾਂ ਵਿਚ 2800 ਲੋਕਾਂ ਦੀ ਜਾਸੂਸੀ ਕੀਤੀ। ਇਸ ਦੌਰਾਨ ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖੀ ਗਈ, ਜੋ ਆਪਣੇ ਕੁੱਤਿਆਂ ਨੂੰ ਟਹਿਲਾਉਣ, ਕਬੂਤਰਾਂ ਨੂੰ ਦਾਣਾ ਪਾਉਣ ਨਿਕਲੇ ਸਨ ਜਾਂ ਫਿਰ ਕੂੜਾ ਇੱਧਰ-ਉੱਧਰ ਸੁੱਟਦੇ ਹੋਏ ਦੇਖਦੇ ਗਏ। ਸਥਾਨਕ ਬਾਡੀਜ਼ ਨੇ ਖੁਫੀਆ ਕੈਮਰੇ, ਮਾਈਕ ਅਤੇ ਜਾਸੂਸਾਂ ਦੀ ਮਦਦ ਨਾਲ ਸਥਾਨਕ ਲੋਕਾਂ ਬਾਰੇ ਸੂਚਨਾ ਇਕੱਠੀ ਕੀਤੀ। ਇਸ ਲਈ ਉਨ੍ਹਾਂ ਨੇ ਰੈਗੁਲੇਸ਼ਨ ਆਫ ਇਨਵੈਸਟੀਗੇਟਰੀ ਪਾਰਵਸ ਐਕਟ ਦਾ ਇਸਤੇਮਾਲ ਕੀਤਾ। ਅਸਲ ਵਿਚ ਇਸ ਐਕਟ ਅਧੀਨ ਅੱਤਵਾਦ, ਅਪਰਾਧ ਅਤੇ ਅਨੁਸ਼ਾਸਨਹੀਣਤਾ 'ਤੇ ਨਜ਼ਰ ਰੱਖਣ ਲਈ ਸਥਾਨਕ ਬਾਡੀਜ਼ ਲੋਕਾਂ ਦੀ ਨਿਗਰਾਨੀ ਕਰ ਸਕਦੀਆਂ ਹਨ। ਹਾਲਾਂਕਿ ਉਨ੍ਹਾਂ ਦੇ ਇਸ ਕਦਮ ਦੀ ਆਲੋਚਨਾ ਹੋ ਰਹੀ ਹੈ।
ਨੇਪਾਲ ਨੇ ਚੀਨੀ ਅਧਿਕਾਰੀ ਤੋਂ ਮੰਗੀ ਉਡਾਣ ਸੇਵਾ ਦੀ ਇਜ਼ਾਜਤ
NEXT STORY