ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਰਪੀਅਨ ਦੇਸ਼ ਗ੍ਰੀਸ ਵਿੱਚ ਜੰਗਲੀ ਅੱਗਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇਸ ਲਈ ਜੰਗਲੀ ਅੱਗਾਂ ਨੂੰ ਕਾਬੂ ਕਰਨ ਲਈ ਗ੍ਰੀਸ ਵੱਲੋਂ ਕੀਤੀ ਬੇਨਤੀ ਦੇ ਜਵਾਬ ਵਿੱਚ ਯੂਕੇ ਵੱਲੋਂ ਇਸ ਮੁਸੀਬਤ ਦੀ ਘੜੀ ਵਿੱਚ ਆਪਣੀਆਂ ਅੱਗ ਬੁਝਾਊ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ।
ਪਿਛਲੇ ਹਫ਼ਤੇ ਗ੍ਰੀਸ 'ਚ ਘੱਟੋ -ਘੱਟ 154 ਅੱਗ ਲੱਗਣ ਦੀਆਂ ਘਟਨਾਵਾਂ ਦਾ ਸਾਹਮਣਾ ਕੀਤਾ ਹੈ, ਜਿਸ ਨਾਲ ਇੱਕ ਅੱਗ ਬੁਝਾਊ ਕਰਮਚਾਰੀ ਦੀ ਮੌਤ ਜਦਕਿ 20 ਤੋਂ ਵੱਧ ਜ਼ਖਮੀ ਹੋ ਗਏ। ਇਸਦੇ ਨਾਲ ਹੀ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਵੀ ਮਜਬੂਰ ਹੋਣਾ ਪਿਆ ਹੈ। ਗ੍ਰੀਕ ਸਰਕਾਰ ਨੇ ਯੂਰਪੀਅਨ ਯੂਨੀਅਨ ਦੀ ਐਮਰਜੈਂਸੀ ਸਹਾਇਤਾ ਪ੍ਰਣਾਲੀ ਰਾਹੀਂ ਅੰਤਰਰਾਸ਼ਟਰੀ ਸਹਾਇਤਾ ਦੀ ਮੰਗ ਕੀਤੀ ਸੀ ਅਤੇ ਯੂਕੇ ਸਮੇਤ ਕਈ ਦੇਸ਼ਾਂ ਨੇ ਟੀਮਾਂ ਤਾਇਨਾਤ ਕਰਕੇ ਸਹਾਇਤਾ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ -ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਅਫਗਾਨਿਸਤਾਨ ਛੱਡਣ ਦੀ ਕੀਤੀ ਅਪੀਲ
ਬ੍ਰਿਟਿਸ਼ ਟੀਮਾਂ ਦੀ ਤਾਇਨਾਤੀ ਵਿੱਚ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਦਾ ਵੀ ਯੋਗਦਾਨ ਹੈ। ਪ੍ਰੀਤੀ ਪਟੇਲ ਵੱਲੋਂ ਇਸ ਸਹਾਇਤਾ ਲਈ ਨੈਸ਼ਨਲ ਫਾਇਰ ਚੀਫਸ ਕੌਂਸਲ ਨੂੰ ਬੇਨਤੀ ਕੀਤੀ ਗਈ ਸੀ। ਯੂਕੇ ਤੋਂ ਮਰਸੀਸਾਈਡ, ਲੈਂਕਾਸ਼ਾਇਰ, ਸਾਊਥ ਵੇਲਜ਼, ਲੰਡਨ ਅਤੇ ਵੈਸਟ ਮਿਡਲੈਂਡਜ਼ ਫਾਇਰ ਸਰਵਿਸਿਜ਼ ਦੀਆਂ ਟੀਮਾਂ ਇਸ ਹਫਤੇ ਦੇ ਅੰਤ ਵਿੱਚ ਏਥਨਜ਼ ਲਈ ਉਡਾਣ ਭਰਨਗੀਆਂ। ਯੂਕੇ ਦੀ ਨੈਸ਼ਨਲ ਫਾਇਰ ਚੀਫਸ ਕੌਂਸਲ (ਐਨ ਐਫ ਸੀ ਸੀ) ਦੁਆਰਾ ਸਥਾਪਤ ਕੀਤੀਆਂ ਗਈਆਂ ਟੀਮਾਂ, ਗ੍ਰੀਸ ਦੇ ਫਾਇਰਫਾਈਟਰਾਂ ਦੇ ਨਾਲ ਤਾਇਨਾਤ ਕੀਤੀਆਂ ਜਾਣਗੀਆਂ। ਯੂਕੇ ਦੀਆਂ ਟੀਮਾਂ ਦੇ ਇਲਾਵਾ ਗ੍ਰੀਸ ਨੂੰ ਫਰਾਂਸ, ਯੂਕਰੇਨ, ਸਾਈਪ੍ਰਸ, ਕ੍ਰੋਏਸ਼ੀਆ, ਸਵੀਡਨ, ਇਜ਼ਰਾਈਲ, ਰੋਮਾਨੀਆ ਅਤੇ ਸਵਿਟਜ਼ਰਲੈਂਡ ਆਦਿ ਤੋਂ ਵੀ ਸਹਾਇਤਾ ਪ੍ਰਾਪਤ ਹੋਈ ਹੈ।
ਯੂਕੇ : ਦੋ ਸਾਲਾਂ ਦੌਰਾਨ ਕੌਮੀ ਝੰਡਿਆਂ 'ਤੇ ਖਰਚ ਕੀਤੇ ਗਏ ਲੱਖਾਂ ਪੌਂਡ
NEXT STORY