ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੇ ਵਿਦੇਸ਼ ਸਕੱਤਰ ਡੋਮਿਨਿਕ ਰਾਬ ਨੇ ਕਿਹਾ ਹੈ ਕਿ ਉਹ ‘ਸਹੀ ਸਮਾਂ ਹੱਦ’ ਨਹੀਂ ਦੱਸ ਸਕਦੇ ਕਿ ਅਫਗਾਨਿਸਤਾਨ ਤੋਂ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਕੇ ਲਿਆਉਣ ਵਾਲੇ ਜਹਾਜ਼ ਕਦੋਂ ਤਕ ਉਡਾਣ ਭਰਨਗੇ ਪਰ ਕਾਬੁਲ ਮਿਸ਼ਨ 31 ਅਗਸਤ ਤੱਕ ਖ਼ਤਮ ਹੋ ਜਾਵੇਗਾ। ਰਾਬ ਨੇ ਕਿਹਾ, “ਇਹ ਸਪੱਸ਼ਟ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਫ਼ੌਜੀਆਂ ਨੂੰ ਵਾਪਸ ਬੁਲਾ ਲਿਆ ਜਾਵੇਗਾ।” ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਬ੍ਰਿਟੇਨ ਅਤੇ ਹੋਰ ਸਹਿਯੋਗੀ ਦੇਸ਼ਾਂ ਵੱਲੋਂ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦੀ ਕਾਰਵਾਈ ਨੂੰ ਵਧਾਉਣ ਦੀਆਂ ਅਪੀਲਾਂ ਨੂੰ ਠੁਕਰਾ ਦਿੱਤਾ ਹੈ ਅਤੇ ਕਿਹਾ ਕਿ ਇਹ ਸਮਾਂ ਹੱਦ ਖਤਮ ਹੋ ਜਾਵੇਗੀ।
ਇਹ ਵੀ ਪੜ੍ਹੋ : ਅਫਗਾਨਿਸਤਾਨ ’ਚੋਂ ਕਿਉਂ ਰੁਖ਼ਸਤ ਹੋਈ ਅਮਰੀਕੀ ਫ਼ੌਜ, ਕੀ ਤਾਲਿਬਾਨ ਨਾਲ ਹੋਈ ਇਹ ਡੀਲ ?
31 ਅਗਸਤ ਨੂੰ ਤਾਲਿਬਾਨ ਦੇ ਡਰੋਂ ਭੱਜਣ ਵਾਲਿਆਂ ਦੀ ਮਦਦ ਲਈ ਕਰੀਬ 6,000 ਅਮਰੀਕੀ ਫੌਜੀ ਹਵਾਈ ਅੱਡੇ ’ਤੇ ਮੌਜੂਦ ਹਨ। ਰਾਬ ਨੇ ਕਿਹਾ ਕਿ ਬ੍ਰਿਟਿਸ਼ ਫ਼ੌਜ ਨੂੰ ਆਪਣੇ ਲੋਕਾਂ ਅਤੇ ਸਾਜ਼ੋ-ਸਾਮਾਨ ਵਾਪਸ ਲਿਆਉਣ ਲਈ ਸਮਾਂ-ਹੱਦ ਖਤਮ ਹੋਣ ਤੋਂ ਪਹਿਲਾਂ ਸਮਾਂ ਚਾਹੀਦਾ ਹੋਵੇਗਾ ਪਰ ‘‘ਅਸੀਂ ਆਪਣੇ ਬਚੇ ਹੋਏ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਵਾਂਗੇ।’’ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਫੌਜ ਨੇ ਤਾਲਿਬਾਨ ਦੇ 15 ਅਗਸਤ ਨੂੰ ਅਫਗਾਨਿਸਤਾਨ ਦੀ ਸੱਤਾ ’ਤੇ ਕਬਜ਼ਾ ਕਰਨ ਤੋਂ ਬਾਅਦ ਕਾਬੁਲ ਹਵਾਈ ਅੱਡੇ ਤੋਂ 9000 ਬ੍ਰਿਟਿਸ਼ ਨਾਗਰਿਕਾਂ ਤੇ ਖਤਰੇ ’ਚ ਪਏ ਅਫਗਾਨੀਆਂ ਨੂੰ ਜਹਾਜ਼ਾਂ ਜ਼ਰੀਏ ਕੱਢਿਆ ਹੈ।
ਵੀਅਤਨਾਮ ਨੂੰ ਕੋਰੋਨਾ ਰੋਕੂ ਟੀਕੇ ਦੀਆਂ 10 ਲੱਖ ਹੋਰ ਖੁਰਾਕਾਂ ਦੇਵੇਗਾ ਅਮਰੀਕਾ : ਕਮਲਾ ਹੈਰਿਸ
NEXT STORY