ਲੰਡਨ (ਭਾਸ਼ਾ): ਬ੍ਰਿਟਿਸ਼ ਸ਼ਰਕਾਰ ਦੀ ਨਵੀਂ ਯੋਜਨਾ ਦੇ ਤਹਿਤ ਬ੍ਰਿਟੇਨ ਦੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਸ਼ੁੱਕਰਵਾਰ ਤੋਂ ਭਾਰਤ ਸਮੇਤ ਪੂਰੀ ਦੁਨੀਆ ਵਿਚ ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਅਤੇ ਨੌਕਰੀ ਲਈ ਭੇਜਣ ਲਈ 11.00 ਕਰੋੜ ਪੌਂਡ ਦੇ ਸਰਕਾਰੀ ਫੰਡ ਤੋਂ ਵਿੱਤਪੋਸ਼ਣ ਕਰਨ ਲਈ ਅਰਜ਼ੀ ਦੇ ਸਕਦੇ ਹਨ। ਬ੍ਰਿਟਿਸ਼ ਸਰਕਾਰ ਨੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਦੀ ਇਸ ਨਵੀਂ ਯੋਜਨਾ ਦਾ ਨਾਮ ਬ੍ਰਿਟਿਸ਼ ਗਣਿਤ ਵਿਗਿਆਨੀ ਅਤੇ ਇਨਕ੍ਰਿਪਟਡ ਸੰਦੇਸ਼ਾਂ ਨੂੰ ਪੜ੍ਹਨ ਲਈ ਮੁਹਾਰਤ ਹਾਸਲ ਰੱਖਣ ਵਾਲੇ ਐਲਨ ਟਰਨਿੰਗ ਦੇ ਨਾਮ 'ਤੇ ਰੱਖਿਆ ਹੈ।
ਬ੍ਰੈਗਜ਼ਿਟ ਮਗਰੋਂ ਇਸ ਨੂੰ ਮੱਹਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਕਿਉਂਕਿ ਬ੍ਰਿਟੇਨ, ਯੂਰਪੀ ਸੰਘ ਮੈਂਬਰਾਂ ਦੇ ਵਿਦਿਆਰਥੀਆਂ 'ਤੇ ਕੇਂਦਰਿਤ ਆਦਾਨ-ਪ੍ਰਦਾਨ ਪ੍ਰੋਗਰਾਮ 'ਐਰਾਸਮਸ' ਤੋਂ ਵੱਖਰਾ ਹੋ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਵਿਦੇਸ਼ ਜਾ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਦਾਇਰਾ ਵਧੇਗਾ। ਬ੍ਰਿਟੇਨ ਦੇ ਸਿੱਖਿਆ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਜੋ ਪਹਿਲਾਂ ਹੀ ਬ੍ਰਿਟੇਨ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਹੈ ਉਹਨਾਂ ਦੇਸ਼ਾਂ ਦੀ ਸੂਚੀ ਵਿਚ ਚੋਟੀ ਦੇ ਸਥਾਨ 'ਤੇ ਹੋ ਸਕਦਾ ਹੈ, ਜਿਹਨਾਂ ਨਾਲ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮ ਲਈ ਸਮਝੌਤਾ ਕਰਨਾ ਚਾਹੁੰਦੇ ਹਨ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ‘ਚ ਵੀਜ਼ਾ ਨਿਯਮ ਕੀਤੇ ਗਏ ਸਖ਼ਤ, ਇਹਨਾਂ ਲੋਕਾਂ ਦੀਆ ਵਧੀਆਂ ਮੁਸ਼ਕਲਾਂ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ,''ਟਰਨਿੰਗ ਯੋਜਨਾ ਅਸਲ ਵਿਚ ਗਲੋਬਲ ਪ੍ਰੋਗਰਾਮ ਹੈ ਜਿਸ ਵਿਚ ਦੁਨੀਆ ਦਾ ਹਰੇਕ ਦੇਸ਼ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਨਾਲ ਹਿੱਸੇਦਾਰੀ ਕਰਨ ਦੀ ਯੋਗਤਾ ਰੱਖਦਾ ਹੈ।'' ਜ਼ਿਕਰਯੋਗ ਹੈ ਕਿ ਯੋਜਨਾ ਦੇ ਤਹਿਤ ਸਤੰਬਰ 2021 ਤੋਂ 35 ਹਜ਼ਾਰ ਵਿਦਿਆਰਥੀਆਂ ਦਾ ਗਲੋਬਲ ਪੱਧਰ 'ਤੇ ਆਦਾਨ-ਪ੍ਰਦਾਨ ਲਈ ਵਿੱਤਪੋਸ਼ਣ ਕੀਤਾ ਜਾਵੇਗਾ। ਇਹ ਲੈਣ-ਦੇਣ ਯੂਨੀਵਰਸਿਟੀਆਂ ਅਤੇ ਸਕੂਲਾਂ ਵਿਚ ਪੜ੍ਹਨ ਅਤੇ ਉਦਯੋਗਾਂ ਵਿਚ ਕੰਮ ਕਰਨ ਲਈ ਹੋ ਸਕਦਾ ਹੈ।
ਯੂਕੇ : ਰਾਇਲ ਮੇਲ ਐਤਵਾਰ ਨੂੰ ਪਾਰਸਲ ਡਿਲਿਵਰੀ ਸਰਵਿਸ ਦੇ ਟ੍ਰਾਇਲ ਕਰੇਗੀ ਸ਼ੁਰੂ
NEXT STORY