ਲੰਡਨ (ਸਮਰਾ): ਬਰਤਾਨੀਆ ਸਰਕਾਰ ਵਲੋਂ ਧਾਰਮਿਕ ਅਸਥਾਨਾਂ ਨੂੰ 15 ਜੂਨ ਤੋਂ ਖੋਲ੍ਹੇ ਜਾਣ ਲਈ ਕਿਹਾ ਗਿਆ ਸੀ ਪਰ ਬਾਅਦ 'ਚ ਜਾਰੀ ਨਿਰਦੇਸ਼ਾਂ ਮੁਤਾਬਕ 13 ਜੂਨ ਤੋਂ ਹੀ ਧਾਰਮਿਕ ਅਸਥਾਨ ਖੋਲ੍ਹੇ ਜਾਣ ਦੇ ਨਿਰਦੇਸ਼ ਜਾਰੀ ਕਰ ਦਿੱਤੇ। ਇਸ ਸਬੰਧੀ ਯੂ.ਕੇ. ਦੇ ਵੱਖ- ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੰਗਤ ਅੱਜ ਤੋਂ ਹੀ ਗੁਰੂ ਘਰ 'ਚ ਆਉਣੀ ਸ਼ੁਰੂ ਹੋ ਗਈ।
ਪੜ੍ਹੋ ਇਹ ਖਬਰ- ਸਕਾਟਲੈਂਡ ਸਿਖਜ਼ ਫਾਰ ਐੱਨਐੱਚਐੱਸ ਨੇ 7000 ਪੌਂਡ ਤੋਂ ਵਧੇਰੇ ਦਾਨ ਰਾਸ਼ੀ ਕੀਤੀ ਇਕੱਠੀ
ਗੁਰੂ ਘਰਾਂ 'ਚ ਸੰਗਤ ਦੇ ਆਉਣ ਅਤੇ ਬਾਹਰ ਜਾਣ ਲਈ ਵੱਖ-ਵੱਖ ਰਸਤੇ ਹਨ। ਹੱਥ ਧੋਣ ਲਈ ਸੈਂਸਰ ਵਾਲੀਆਂ ਟੂਟੀਆਂ, ਸੈਨੇਟਾਈਜ਼ਰ, ਦੋ ਮੀਟਰ ਦੀ ਦੂਰੀ ਦੇ ਨਿਸ਼ਾਨ ਲਗਾਏ ਗਏ ਹਨ। ਇਸ ਤੋਂ ਇਲਾਵਾ ਸੰਗਤ ਦਾ ਤਾਪਮਾਨ ਚੈੱਕ ਕਰਨ ਲਈ ਥਰਮਾ ਮੀਟਰਾਂ ਦਾ ਵੀ ਕੁਝ ਗੁਰੂ ਘਰਾਂ ਵਲੋਂ ਪ੍ਰਬੰਧ ਕੀਤਾ ਗਿਆ ਹੈ। ਸ੍ਰੀ ਗੁਰੂ ਸਿੰਘ ਸਭਾ ਸਾਊਥਾਲ 'ਚ ਅੱਜ ਤੋਂ ਹੀ ਸੰਗਤ ਦੀ ਆਮਦ ਸ਼ੁਰੂ ਹੋ ਗਈ ਹੈ, ਜਦਕਿ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ 15 ਜੂਨ ਤੋਂ ਅਤੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ 14 ਜੂਨ ਤੋਂ ਸੰਗਤ ਲਈ ਖੋਲ੍ਹ ਦਿੱਤੇ ਜਾਣਗੇ। ਸ੍ਰੀ ਰਾਮ ਮੰਦਰ ਸਾਊਥਾਲ ਦੇ ਪ੍ਰਬੰਧਕਾਂ ਨੇ ਦੱਸਿਆ ਉਹ 1 ਜੁਲਾਈ ਤੋਂ ਮੰਦਰ ਸੰਗਤ ਲਈ ਖੋਲ੍ਹਣਗੇ।
ਵਿਨਸਟਨ ਚਰਚਿਲ ਦਾ ਕੰਧ ਚਿੱਤਰ ਹਟਾਉਣ ਲਈ ਪਟੀਸ਼ਨਾਂ ਸ਼ੁਰੂ
NEXT STORY