ਲੰਡਨ (ਭਾਸ਼ਾ)- ਭਾਰਤੀ ਮੂਲ ਦੇ ਇਕ ਡਾਕਟਰ ਨੂੰ ਚਾਰ ਸਾਲਾਂ ਦੌਰਾਨ 28 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਪਾਏ ਜਾਣ 'ਤੇ ਬ੍ਰਿਟੇਨ ਦੀ ਇਕ ਅਪਰਾਧਿਕ ਅਦਾਲਤ ਨੇ ਪਹਿਲਾਂ ਤੋਂ ਹੀ ਸੁਣਾਈਆਂ ਤਿੰਨ ਸਜ਼ਾਵਾਂ ਤੋਂ ਇਲਾਵਾ ਦੋ ਹੋਰ ਉਮਰ ਕੈਦ ਦੀ ਸਜ਼ਾ ਸੁਣਾਈ। ਬੀਬੀਸੀ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ 53 ਸਾਲਾ ਮਨੀਸ਼ ਸ਼ਾਹ ਨੂੰ ਪੂਰਬੀ ਲੰਡਨ ਵਿੱਚ ਆਪਣੇ ਕਲੀਨਿਕ ਵਿੱਚ ਚਾਰ ਔਰਤਾਂ ਖ਼ਿਲਾਫ਼ 25 ਜਿਨਸੀ ਹਮਲਿਆਂ ਦਾ ਦੋਸ਼ੀ ਮੰਨਣ ਤੋਂ ਬਾਅਦ ਘੱਟੋ-ਘੱਟ 10 ਸਾਲ ਦੀ ਸਜ਼ਾ ਦੇ ਨਾਲ ਸੋਮਵਾਰ ਨੂੰ ਦੋ ਹੋਰ ਉਮਰ ਕੈਦ ਦੀ ਸਜ਼ਾ ਸੁਣਾਈ।
ਪੜ੍ਹੋ ਇਹ ਅਹਿਮ ਖ਼ਬਰ- 2023 'ਚ ਇਸ ਦੇਸ਼ ਦਾ 'ਪਾਸਪੋਰਟ' ਸਭ ਤੋਂ ਸ਼ਕਤੀਸ਼ਾਲੀ, ਜਾਣੋ ਭਾਰਤ ਦੀ ਰੈਂਕਿੰਗ
ਸਾਬਕਾ ਜਨਰਲ ਪ੍ਰੈਕਟੀਸ਼ਨਰ (ਜੀਪੀ) ਪਹਿਲਾਂ ਹੀ ਕੁੱਲ 90 ਅਪਰਾਧਾਂ ਲਈ ਤਿੰਨ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਅਗਲੀਆਂ ਸਜ਼ਾਵਾਂ ਪਹਿਲੀਆਂ ਸਜ਼ਾਵਾਂ ਦੇ ਨਾਲ-ਨਾਲ ਚੱਲਣਗੀਆਂ। ਸ਼ਾਹ ਨੂੰ ਹੁਣ 15 ਤੋਂ 34 ਸਾਲ ਦੀ ਉਮਰ ਦੀਆਂ 28 ਔਰਤਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ 115 ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ। ਮੁਕੱਦਮੇ ਵਿੱਚ ਕਿਹਾ ਗਿਆ ਕਿ ਸ਼ਾਹ ਨੇ 2009 ਤੋਂ ਚਾਰ ਸਾਲਾਂ ਦੀ ਮਿਆਦ ਵਿੱਚ ਮਹਿਲਾ ਮਰੀਜ਼ਾਂ ਨੂੰ ਬੇਲੋੜੇ ਇੰਟੀਮੇਟ ਟੈਸਟ ਕਰਵਾਉਣ ਲਈ ਮਨਾਉਣ ਲਈ ਮਸ਼ਹੂਰ ਹਸਤੀਆਂ ਨਾਲ ਜੁੜੇ ਉੱਚ-ਪ੍ਰੋਫਾਈਲ ਕੇਸਾਂ ਦੀ ਵਰਤੋਂ ਕੀਤੀ। ਕੇਂਦਰੀ ਅਪਰਾਧਿਕ ਅਦਾਲਤ ਵਿੱਚ ਸਜ਼ਾ ਸੁਣਾਉਂਦੇ ਹੋਏ ਜੱਜ ਪੀਟਰ ਰੂਕ ਨੇ ਕਿਹਾ ਕਿ ਸ਼ਾਹ "ਔਰਤਾਂ ਲਈ ਖ਼ਤਰਾ" ਬਣਿਆ ਹੋਇਆ ਹੈ ਅਤੇ ਉਸਦੇ ਵਿਵਹਾਰ ਨੇ ਉਸ ਦੇ ਪੀੜਤਾਂ ਨੂੰ "ਲੰਬੇ ਸਮੇਂ ਲਈ ਮਨੋਵਿਗਿਆਨਕ ਨੁਕਸਾਨ" ਪਹੁੰਚਾਇਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ-ਪ੍ਰਸ਼ਾਂਤ ਅਤੇ ਚੀਨੀ ਹਮਲੇ 'ਤੇ ਚਰਚਾ ਕਰਨ ਲਈ ਅਮਰੀਕਾ-ਜਾਪਾਨ ਕਰਨਗੇ ਬੈਠਕ
NEXT STORY