ਲੰਡਨ (ਏਜੰਸੀ)- ਵਾਲਸਾਲ ਵਿੱਚ ਇੱਕ ਭਾਰਤੀ ਮੂਲ ਦੀ ਔਰਤ ਨਾਲ ਨਸਲੀ ਤੌਰ 'ਤੇ ਪ੍ਰੇਰਿਤ ਜਿਨਸੀ ਹਮਲੇ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤੇ ਗਏ ਇੱਕ ਵਿਅਕਤੀ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਗਿਆ ਹੈ ਅਤੇ ਬੁੱਧਵਾਰ ਨੂੰ ਬਰਮਿੰਘਮ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵੈਸਟ ਮਿਡਲੈਂਡਜ਼ ਪੁਲਸ ਨੇ ਕਿਹਾ ਕਿ ਸਟਾਕਲੈਂਡ ਗ੍ਰੀਨ ਦੇ ਰਹਿਣ ਵਾਲੇ 32 ਸਾਲਾ ਗੋਰੇ ਬ੍ਰਿਟਿਸ਼ ਵਿਅਕਤੀ ਜੌਨ ਐਸ਼ਬੀ 'ਤੇ ਮੰਗਲਵਾਰ ਸ਼ਾਮ ਨੂੰ ਦੋਸ਼ ਲਗਾਇਆ ਗਿਆ।
ਬਲਾਤਕਾਰ ਦਾ ਇਹ ਦੋਸ਼ 20 ਸਾਲਾ ਸਥਾਨਕ ਸਿੱਖ ਵਿਦਿਆਰਥਣ 'ਤੇ ਸ਼ਨੀਵਾਰ ਰਾਤ ਵਾਲਸਾਲ ਦੇ ਪਾਰਕ ਹਾਲ ਖੇਤਰ ਵਿੱਚ ਹੋਏ ਹਮਲੇ ਤੋਂ ਬਾਅਦ ਲਗਾਇਆ ਗਿਆ ਹੈ। ਪੁਲਸ ਨੇ ਕਿਹਾ, "ਉਸ 'ਤੇ ਜਿਨਸੀ ਹਮਲੇ, ਗਲਾ ਘੁੱਟਣ, ਨਸਲੀ ਹਮਲੇ ਕਾਰਨ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਲੁੱਟ-ਖੋਹ ਦੇ ਵੀ ਦੋਸ਼ ਲਗਾਏ ਗਏ ਹਨ।" ਵੈਸਟ ਮਿਡਲੈਂਡਜ਼ ਪੁਲਸ ਦੀ ਪਬਲਿਕ ਪ੍ਰੋਟੈਕਸ਼ਨ ਯੂਨਿਟ ਦੇ ਅਧਿਕਾਰੀ ਰੋਨਨ ਟਾਇਰਰ, ਜੋ ਜਾਂਚ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ ਕਿ ਜਿਸ ਨੌਜਵਾਨ ਔਰਤ 'ਤੇ ਹਮਲਾ ਹੋਇਆ ਸੀ, ਉਸ ਨੂੰ ਦੋਸ਼ ਤੈਅ ਕਰਨ ਦੇ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਭਾਰਤ ਲਈ ਵੱਡਾ ਝਟਕਾ! ਰੂਸੀ ਤੇਲ ਟੈਂਕਰ ਪਰਤਿਆ ਵਾਪਸ
NEXT STORY