ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨਵੀ ਰਾਸ਼ਟਰੀ ਸਿਹਤ ਸੇਵਾਵਾਂ ਦੇ 72ਵੇਂ ਸਥਾਪਨਾ ਦਿਵਸ ਦੇ ਸੰਬੰਧ ਵਿਚ ਐਤਵਾਰ ਸ਼ਾਮ 5ਵਜੇ ਦੇਸ਼ ਭਰ ਵਿਚ ਲੋਕਾਂ ਵੱਲੋਂ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਤਾੜੀਆਂ ਵਜਾ ਕੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਮਿਆਂ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਪਿਛਲੇ 10 ਹਫ਼ਤੇ ਤੋਂ ਲੋਕਾਂ ਵੱਲੋਂ ਸ਼ਾਮ ਅੱਠ ਵਜੇ ਧੰਨਵਾਦ ਵਜੋਂ ਤਾੜੀਆਂ ਵਜਾਈਆਂ ਜਾਂਦੀਆਂ ਰਹੀਆਂ ਸਨ। ਰਾਸ਼ਟਰੀ ਸਿਹਤ ਸੇਵਾਵਾਂ ਵਿਭਾਗ ਦੇ 72 ਸਾਲਾਂ ਵਿਚ ਚੱਲ ਰਿਹਾ ਸਾਲ ਸਭ ਤੋਂ ਭਿਆਨਕ ਕਿਹਾ ਜਾ ਸਕਦਾ ਹੈ, ਜਿਸ ਵਿਚ ਸੇਵਾ ਕਰਦਿਆਂ 300 ਤੋਂ ਵਧੇਰੇ ਸਿਹਤ ਕਾਮੇ ਅਤੇ ਸੋਸ਼ਲ ਕੇਅਰ ਕਾਮੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਹਨ। ਤਾੜੀਆਂ ਮਾਰ ਕੇ ਉਨ੍ਹਾਂ ਦੀ ਪਿੱਠ ਥਾਪੜਨ ਅਤੇ ਧੰਨਵਾਦ ਕਹਿਣ ਵਾਲਿਆਂ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਸਮੇਤ ਦੇਸ਼ ਦੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਦੇਸ਼ ਭਰ ਦੇ ਲੋਕਾਂ ਨੇ ਹਿੱਸਾ ਲਿਆ।
ਆਲੋਚਕਾਂ ਦਾ ਕਹਿਣਾ ਹੈ ਕਿ ਸਰਕਾਰ ਤਾੜੀਆਂ ਮਾਰ ਕੇ ਅਤੇ ਲੋਕਾਂ ਕੋਲੋਂ ਤਾੜੀਆਂ ਮਰਵਾ ਕੇ ਸਿਰਫ਼ ਸ਼ਾਬਾਸ਼ ਕਹਿ ਕੇ ਹੀ ਸਾਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐੱਨ.ਐੱਚ.ਐੱਸ. ਕਾਮਿਆਂ ਨੂੰ ਤਾੜੀਆਂ ਨਹੀਂ ਸਗੋਂ ਤਨਖਾਹਾਂ ਵਿਚ ਵਾਧੇ ਦੀ ਵਧੇਰੇ ਲੋੜ ਹੈ।
ਯੂ. ਕੇ. 'ਚ ਵਾਹਨਾਂ ਦੇ ਐੱਮ. ਓ. ਟੀ. ਨਿਯਮਾਂ 'ਚ ਤਬਦੀਲੀ 1 ਅਗਸਤ ਤੋਂ ਹੋਵੇਗੀ ਲਾਗੂ
NEXT STORY