ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ, ਇੰਗਲੈਂਡ ਅਤੇ ਵੇਲਜ਼ ਵਿਚ ਕਾਰਾਂ, ਮੋਟਰਸਾਈਕਲਾਂ ਅਤੇ ਵੈਨਾਂ ਲਈ ਜ਼ਰੂਰੀ ਐੱਮ. ਓ. ਟੀ. ਟੈਸਟ ਦੁਬਾਰਾ ਲਾਗੂ ਕੀਤੇ ਜਾ ਰਹੇ ਹਨ ਕਿਉਂਕਿ ਇਹ ਕੋਵਿਡ -19 ਕਰਕੇ ਬੰਦ ਕਰ ਦਿੱਤੇ ਗਏ ਸਨ। ਹੁਣ ਇਨ੍ਹਾਂ ਤੋਂ ਪਾਬੰਦੀਆਂ ਹੌਲੀ-ਹੌਲੀ ਹਟਾ ਦਿੱਤੀਆਂ ਗਈਆਂ ਹਨ।
ਮੰਤਰੀ ਬਾਰਨੋਨੇਸ ਵੇਰੇ ਨੇ ਘੋਸ਼ਣਾ ਕੀਤੀ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਦੁਬਾਰਾ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ 1 ਅਗਸਤ ਤੋਂ ਸੜਕ 'ਤੇ ਜਾਣ ਲਈ ਇਹ ਟੈਸਟ ਪਾਸ ਕਰਨ ਦੀ ਜ਼ਰੂਰਤ ਹੋਵੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਹੌਲੀ ਕਰਨ ਦੀਆਂ ਕੋਸ਼ਿਸ਼ਾਂ ਲਈ ਡਰਾਈਵਰਾਂ ਨੂੰ 30 ਮਾਰਚ ਤੋਂ ਐੱਮ. ਓ. ਟੀ. ਟੈਸਟਿੰਗ ਵਿਚ 6 ਮਹੀਨੇ ਦੀ ਛੋਟ ਦਿੱਤੀ ਗਈ ਸੀ ਪਰ ਹੁਣ ਇਸ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ। ਇਸ ਵਿਚ 1 ਅਗਸਤ ਤੋਂ ਪਹਿਲਾਂ ਦੀ ਐੱਮ. ਓ. ਟੀ. ਤਾਰੀਖ ਵਾਲੇ ਵਾਹਨ ਚਾਲਕਾਂ ਨੂੰ ਟੈਸਟ ਵਿੱਚੋਂ ਛੇ ਮਹੀਨਿਆਂ ਦੀ ਛੋਟ ਮਿਲਦੀ ਰਹੇਗੀ। ਇਸ ਤੋਂ ਬਿਨਾਂ ਅਸੁਰੱਖਿਅਤ ਵਾਹਨ ਚਲਾਉਣ ਲਈ ਵਾਹਨ ਚਾਲਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਅਟਲਾਂਟਾ ਗੋਲੀਬਾਰੀ 'ਚ 8 ਸਾਲਾ ਬੱਚੀ ਦੀ ਮੌਤ
NEXT STORY