ਲੰਡਨ (ਭਾਸ਼ਾ)- ਪਾਕਿਸਤਾਨ ਤੋਂ ਲਗਭਗ 2.2 ਕਰੋੜ ਪੌਂਡ ਦੀ ਹੈਰੋਇਨ ਨੂੰ ਪਲਾਸਟਿਕ ਦੇ ਥੈਲਿਆਂ ਵਿੱਚ ਲੁਕਾ ਕੇ ਤਸਕਰੀ ਕਰਨ ਦੇ ਦੋਸ਼ ਵਿੱਚ ਇੱਕ ਬ੍ਰਿਟਿਸ਼-ਪਾਕਿਸਤਾਨੀ ਵਿਅਕਤੀ ਨੂੰ ਯੂਕੇ ਅਦਾਲਤ ਨੇ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਬਰਮਿੰਘਮ ਦੇ ਰਹਿਣ ਵਾਲੇ 42 ਸਾਲਾ ਅਰਫਾਨ ਮਿਰਜ਼ਾ ਦੀ ਫਰਵਰੀ 2020 ਵਿੱਚ ਹੀਥਰੋ ਹਵਾਈ ਅੱਡੇ 'ਤੇ ਨਸ਼ਿਆਂ ਦੀਆਂ ਦੋ ਖੇਪਾਂ ਜ਼ਬਤ ਕੀਤੇ ਜਾਣ ਤੋਂ ਬਾਅਦ ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ (
ਪੜ੍ਹੋ ਇਹ ਅਹਿਮ ਖ਼ਬਰ- ਇੰਡੋ-ਕੈਨੇਡੀਅਨ ਵਿਅਕਤੀ ਨੇ ਅਮਰੀਕਾ 'ਚ ਪ੍ਰਵਾਸੀਆਂ ਦੀ ਤਸਕਰੀ ਕਰਨ ਦਾ ਦੋਸ਼ ਕਬੂਲਿਆ
ਐਨਸੀਏ) ਦੁਆਰਾ ਜਾਂਚ ਕੀਤੀ ਗਈ ਸੀ। ਮਿਰਜ਼ਾ ਨੂੰ ਯੂਕੇ ਵਿੱਚ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਐਨਸੀਏ ਦੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਿਰਜ਼ਾ ਨੇ ਮਾਰਚ 2019 ਤੋਂ ਫਰਵਰੀ 2020 ਦਰਮਿਆਨ 220 ਕਿਲੋਗ੍ਰਾਮ ਹੈਰੋਇਨ ਦੀ ਤਸਕਰੀ ਕੀਤੀ, ਜਿਸ ਦੀ ਸੰਭਾਵੀ ਕੀਮਤ ਲਗਭਗ 2.2 ਕਰੋੜ ਬ੍ਰਿਟਿਸ਼ ਪੌਂਡ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਾਈਡੇਨ ਅਚਾਨਕ ਪਹੁੰਚੇ ਯੂਕ੍ਰੇਨ, ਜ਼ੇਲੇਂਸਕੀ ਨਾਲ ਮੁਲਾਕਾਤ ਕਰ ਕੀਤਾ ਵੱਡਾ ਐਲਾਨ (ਤਸਵੀਰਾਂ)
NEXT STORY