ਲੰਡਨ (ਬਿਊਰੋ): ਭਾਰਤ ਵਿਚ ਜਾਰੀ ਕਿਸਾਨ ਅੰਦੋਲਨ ਦਾ ਮਾਮਲਾ ਹੁਣ ਬ੍ਰਿਟੇਨ ਦੀ ਸੰਸਦ ਵਿਚ ਮੁੜ ਗੂੰਜ ਸਕਦਾ ਹੈ। ਖੇਤੀ ਕਾਨੂੰਨਾਂ 'ਤੇ ਜਾਰੀ ਕਿਸਾਨਾਂ ਦੇ ਅੰਦੋਲਨ ਅਤੇ ਭਾਰਤ ਸਰਕਾਰ ਵੱਲੋਂ ਲਏ ਜਾ ਰਹੇ ਸਖ਼ਤ ਫ਼ੈਸਲਿਆਂ ਨੂੰ ਲੈ ਕੇ ਬ੍ਰਿਟੇਨ ਵਿਚ ਇਕ ਈ-ਪਟੀਸ਼ਨ ਮੁਹਿੰਮ ਚਲਾਈ ਗਈ ਸੀ, ਜਿਸ 'ਤੇ ਲੱਖਾਂ ਲੋਕਾਂ ਨੇ ਆਪਣਾ ਸਮਰਥਨ ਜ਼ਾਹਰ ਕੀਤਾ ਹੈ। ਹੁਣ ਇਸ ਮਗਰੋਂ ਬ੍ਰਿਟਿਸ਼ ਸੰਸਦ ਵਿਚ ਕਿਸਾਨ ਅੰਦੋਲਨ 'ਤੇ ਚਰਚਾ ਹੋ ਸਕਦੀ ਹੈ।
ਅਸਲ ਵਿਚ ਬ੍ਰਿਟਿਸ਼ ਸੰਸਦ ਦੀ ਵੈਬਸਾਈਟ 'ਤੇ ਇਕ ਪਲੇਟਫਾਰਮ ਹੈ, ਜਿੱਥੇ ਕਿਸੇ ਵੀ ਮੁੱਦੇ 'ਤੇ ਲੋਕ ਆਪਣੀ ਰਾਏ ਦੇ ਸਕਦੇ ਹਨ। ਜੇਕਰ ਇੱਥੇ ਕਿਸੇ ਪਟੀਸ਼ਨ ਨੂੰ ਇਕ ਲੱਖ ਤੋਂ ਵੱਧ ਸਮਰਥਕ ਮਿਲਦੇ ਹਨ ਤਾਂ ਫਿਰ ਉਸ 'ਤੇ ਸੰਸਦ ਵਿਚ ਚਰਚਾ ਕੀਤੀ ਜਾ ਸਕਦੀ ਹੈ।ਭਾਰਤ ਵਿਚ ਜਾਰੀ ਕਿਸਾਨ ਅੰਦੋਲਨ ਨੂੰ ਲੈਕੇ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀ, ਉਸ 'ਤੇ ਕਰੀਬ 1 ਲੱਖ 10 ਹਜ਼ਾਰ ਦਸਤਖ਼ਤ ਕੀਤੇ ਜਾ ਚੁੱਕੇ ਹਨ। ਅਜਿਹੇ ਵਿਚ ਹੁਣ ਬ੍ਰਿਟਿਸ਼ ਸੰਸਦ ਦੀ ਪਟੀਸਨ ਕਮੇਟੀ ਕਿਸਾਨ ਅੰਦੋਲਨ 'ਤੇ ਚਰਚਾ ਕਰਨ 'ਤੇ ਵਿਚਾਰ ਕਰ ਸਕਦੀ ਹੈ।
ਦਸਤਖ਼ਤ ਕਰਨ ਵਾਲਿਆਂ ਦੀ ਸੂਚੀ ਵਿਚ ਬੋਰਿਸ ਜਾਨਸਨ ਦਾ ਨਾਮ ਹੋਣ ਦਾ ਦਾਅਵਾ ਵੀ ਕੀਤਾ ਗਿਆ ਪਰ ਪੀ.ਐੱਮ. ਦੇ ਦਫਤਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਇੱਥੇ ਦੱਸ ਦਈਏ ਕਿ ਭਾਰਤ ਸਰਕਾਰ ਬੀਤੇ ਦਿਨ ਹੀ ਸਾਫ ਕਰ ਚੁੱਕੀ ਹੈ ਕਿ ਕਿਸਾਨਾਂ ਨਾਲ ਜੁੜਿਆ ਮੁੱਦਾ ਅਤੇ ਪ੍ਰਦਰਸ਼ਨ ਭਾਰਤ ਦਾ ਅੰਦਰੂਨੀ ਮਾਮਲਾ ਹੈ। ਅਜਿਹੇ ਵਿਚ ਕਿਸੇ ਬਾਹਰੀ ਵਿਅਕਤੀ ਜਾਂ ਸੰਸਥਾ ਨੂੰ ਇਸ 'ਤੇ ਟਿੱਪਣੀ ਕਰਨ ਤੋਂ ਬਚਣਾ ਚਾਹੀਦਾ ਹੈ। ਨਾਲ ਹੀ ਕਿਸੇ ਤਰਾਂ ਦੇ ਪ੍ਰਚਾਰ ਨੂੰ ਅੱਗੇ ਨਹੀਂ ਵਧਾਉਣਾ ਚਾਹੀਦਾ।
ਨੋਟ- ਕਿਸਾਨ ਅੰਦੋਲਨ 'ਤੇ ਬ੍ਰਿਟਿਸ਼ ਸੰਸਦ 'ਚ ਹੋ ਸਕਦੀ ਹੈ ਚਰਚਾ, ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਏ।
ਸਪੈਨਿਸ਼ ਫਲੂ ਨੂੰ ਹਰਾ ਚੁੱਕੀ 103 ਸਾਲਾ ਬੇਬੇ ਨੂੰ ਮਿਲੀ ਕੋਰੋਨਾ ਟੀਕੇ ਦੀ ਪਹਿਲੀ ਖ਼ੁਰਾਕ
NEXT STORY