ਲੰਡਨ (ਬਿਊਰੋ): ਨਵੀਂ ਦਿੱਲੀ ਵਿਚ ਬੀਤੇ 100 ਦਿਨਾਂ ਤੋਂ ਵੀ ਵੱਧ ਸਮੇਂ ਤੋਂ ਕਿਸਾਨਾਂ ਵੱਲੋਂ ਖੇਤੀ ਕਾਨੂਨਾਂ ਦੇ ਵਿਰੋਧ ਵਿਚ ਜਾਰੀ ਪ੍ਰਦਰਸ਼ਨ ਨੂੰ ਹੁਣ ਵਿਦੇਸ਼ਾਂ ਤੋਂ ਵੀ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਬ੍ਰਿਟੇਨ ਦੀ ਸੰਸਦ ਵਿਚ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ 'ਤੇ ਬਹਿਸ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ।ਅੱਜ ਮਤਲਬ ਸੋਮਵਾਰ (8 ਮਾਰਚ) ਨੂੰ ਇਸ ਮੁੱਦੇ 'ਤੇ ਬ੍ਰਿਟਿਸ਼ ਸੰਸਦ ਵਿਚ ਬਹਿਸ ਕੀਤੀ ਜਾਵੇਗੀ।ਬ੍ਰਿਟਿਸ਼ ਸਮੇਂ ਮੁਤਾਬਕ 8 ਮਾਰਚ ਸ਼ਾਮ ਸਾਢੇ 4 ਵਜੇ ਕਿਸਾਨ ਅੰਦੋਲਨ ਕਿਸਾਨ ਅੰਦੋਲਨ 'ਤੇ ਬਹਿਸ ਕੀਤੀ ਜਾਵੇਗੀ।
ਸਾਂਸਦ ਪ੍ਰੀਤ ਕੌਰ ਗਿੱਲ ਨੇ ਕੀਤਾ ਟਵੀਟ
ਬ੍ਰਿਟਿਸ ਸੰਸਦ ਵਿਚ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ 'ਤੇ ਬਹਿਸ ਕਰਾਉਣ ਦੀ ਮੰਗ ਕਾਫੀ ਜ਼ੋਰ-ਸ਼ੋਰ ਨਾਲ ਕੀਤੀ ਜਾ ਰਹੀ ਸੀ। ਬ੍ਰਿਟਿਸ਼ ਪਾਰਲੀਆਮੈਂਟ ਪਟੀਸ਼ਨ ਕਮੇਟੀ ਕੋਲ 1 ਲੱਖ ਤੋਂ ਵੱਧ ਲੋਕਾਂ ਨੇ ਬ੍ਰਿਟਿਸ਼ ਸੰਸਦ ਵਿਚ ਕਿਸਾਨ ਅੰਦੋਲਨ 'ਤੇ ਬਹਿਸ ਕਰਾਉਣ ਸੰਬੰਧੀ ਆਪਣਾ ਦਸਤਖ਼ਤ ਪੱਤਰ ਭੇਜਿਆ ਸੀ, ਜਿਸ ਮਗਰੋਂ ਇਸ ਮੁੱਦੇ 'ਤੇ ਬਹਿਸ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ। ਰਿਪੋਰਟ ਮੁਤਾਬਕ ਕਿਸਾਨ ਅੰਦੋਲਨ ਅਤੇ ਭਾਰਤ ਵਿਚ ਫ੍ਰੀਡਮ ਆਫ ਪ੍ਰੈੱਸ ਸੰਬੰਧੀ ਇਕ ਲੱਖ ਛੇ ਹਜ਼ਾਰ ਲੋਕਾਂ ਨੇ ਆਨਲਾਈਨ ਅਪੀਲ ਭੇਜੀ ਸੀ। ਬ੍ਰਿਟਿਸ਼ ਸਾਂਸਦ ਪ੍ਰੀਤ ਕੌਰ ਗਿੱਲ ਨੇ ਵੀ ਬਹਿਸ ਕਰਾਉਣ ਸੰਬੰਧੀ ਦਸਤਖ਼ਤ ਕੀਤੇ ਹਨ। ਉਹਨਾਂ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਫ੍ਰੀਡਮ ਆਫ ਪ੍ਰੈੱਸ 'ਤੇ ਵੀ ਬਹਿਸ
ਕਈ ਅਖ਼ਬਾਰਾਂ ਵਿਚ ਰਿਪੋਰਟ ਛਪੀ ਸੀ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਕਿਸਾਨ ਅੰਦੋਲਨ 'ਤੇ ਬਹਿਸ ਕਰਾਉਣ ਸੰਬੰਧੀ ਦਸਤਖ਼ਤ ਕੀਤੇ ਸਨ ਪਰ ਉਹਨਾਂ ਦੀ ਪਾਰਟੀ ਨੇ ਇਹਨਾਂ ਖ਼ਬਰਾਂ ਦਾ ਖੰਡਨ ਕਰਦਿਆਂ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ ਹੈ। ਫ੍ਰੀਡਮ ਆਫ ਪ੍ਰੈੱਸ 'ਤੇ ਗੱਲ ਕਰਦਿਆਂ ਬ੍ਰਿਟੇਨ ਸਰਕਾਰ ਦੇ ਬੁਲਾਰੇ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ਵਿਚ ਪ੍ਰੈੱਸ ਦੀ ਆਜ਼ਾਦੀ ਬਹੁਤ ਜ਼ਰੂਰੀ ਹੈ ਅਤੇ ਪੱਤਰਕਾਰ ਤੇ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਸੁਤੰਤਰਤਾ ਅਤੇ ਸੁਰੱਖਿਆ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਬਿਨਾਂ ਕਿਸੇਡਰ ਦੇ ਨਿਰਪੱਖ ਹੋ ਕੇ ਕੰਮ ਕਰ ਸਕਣ। ਲੋਕਤੰਤਰੀ ਵਿਵਸਥਾ ਵਿਚ ਫ੍ਰੀਡਮ ਆਫ ਪ੍ਰੈੱਸ ਬਹੁਤ ਜ਼ਰੂਰੀ ਹੈ। ਬ੍ਰਿਟੇਨ ਸਰਕਾਰ ਨੇ ਕਿਹਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਲਈ ਉਹ ਆਪਣੀ ਪੂਰੀ ਤਾਕਤ ਦੀ ਵਰਤੋਂ ਕਰੇਗੀ।
ਨੋਟ- ਬ੍ਰਿਟਿਸ਼ ਸੰਸਦ 'ਚ ਅੱਜ ਹੋਵੇਗੀ ਭਾਰਤੀ ਖੇਤੀ ਕਾਨੂੰਨੀ 'ਤੇ ਬਹਿਸ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੋਪ ਦਾ ਇਤਿਹਾਸਿਕ ਇਰਾਕ ਦੌਰਾ ਹੋਇਆ ਖ਼ਤਮ
NEXT STORY