ਲੰਡਨ (ਬਿਊਰੋ): ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਇਗਰ ਮੁਸਲਿਮਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਬ੍ਰਿਟੇਨ ਦੀ ਸੰਸਦ ਨੇ ਕਤਲੇਆਮ ਮੰਨਿਆ ਹੈ। ਨਾਲ ਹੀ ਬ੍ਰਿਟੇਨ ਦੀ ਸਰਕਾਰ ਤੋਂ ਇਸ 'ਤੇ ਕੋਈ ਕਾਰਵਾਈ ਕਰਨ ਲਈ ਕਿਹਾ ਹੈ। ਸਾਂਸਦਾਂ ਨੇ ਕਿਹਾ ਕਿ ਸ਼ਿਨਜਿਆਂਗ ਵਿਚ ਕਤਲੇਆਮ ਨੂੰ ਲੈ ਕੇ ਬੀਜਿੰਗ ਦੀ ਆਲੋਚਨਾ ਕੀਤੀ ਜਾਣੀ ਚਾਹੀਦੀ ਹੈ।
ਸੰਸਦ ਦੇ ਪ੍ਰਸਤਾਵ 'ਤੇ ਕਾਰਵਾਈ ਕੀਤੇ ਜਾਣ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਫਿਲਹਾਲ ਬਚ ਰਹੇ ਹਨ। ਬ੍ਰਿਟੇਨ ਨੇ ਸ਼ਿਨਜਿਆਂਗ ਵਿਚ ਅੱਤਿਆਚਾਰ ਦੇ ਮਾਮਲਿਆਂ ਨੂੰ ਹੁਣ ਤੱਕ ਮਨੁੱਖੀ ਅਧਿਕਾਰਾਂ ਦੀ ਜ਼ਬਰਦਸਤ ਉਲੰਘਣਾ ਮੰਨਿਆ ਹੈ। ਮੰਤਰੀਆਂ ਦਾ ਕਹਿਣਾ ਹੈਕਿ ਕਤਲੇਆਮ ਘੋਸ਼ਿਤ ਕਰਨ ਦਾ ਫ਼ੈਸਲਾ ਅਦਾਲਤ ਵੱਲੋਂ ਹੀ ਲਿਆ ਜਾ ਸਕਦਾ ਹੈ। ਸਰਕਾਰ ਨੇ ਹੁਣ ਤੱਕ ਇਹਨਾਂ ਮਾਮਲਿਆਂ 'ਤੇ ਨੋਟਿਸ ਲੈਂਦੇ ਹੋਏ ਚੀਨ 'ਤੇ ਕਈ ਪਾਬੰਦੀਆਂ ਲਗਾਈਆਂ ਹਨ। ਸ਼ਿਨਜਿਆਂਗ ਵਿਚ ਬਣਨ ਵਾਲੇ ਉਤਪਾਦਾਂ ਦੇ ਆਯਾਤ 'ਤੇ ਰੋਕ ਲਗਾਉਣ ਲਈ ਵੀ ਸਖ਼ਤ ਨਿਯਮ ਬਣਾਏ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਚੀਨ : ਇਲੈਕਟ੍ਰੋਨਿਕ ਫੈਕਟਰੀ 'ਚ ਲੱਗੀ ਅੱਗ, 8 ਲੋਕ ਜ਼ਿੰਦਾ ਸੜੇ
ਕੰਜ਼ਰਵੇਟਿਵ ਸਾਂਸਦ ਨੁਸਰਤ ਗਨੀ ਨੇ ਪ੍ਰਸਤਾਵ ਪਾਸ ਕਰਨ ਦੌਰਾਨ ਕਿਹਾ ਕਿ ਚੀਨ ਵਿਚ ਮਨੁੱਖਤਾ ਖ਼ਿਲਾਫ਼ ਅਪਰਾਧ ਕੀਤਾ ਜਾ ਰਿਹਾ ਹੈ। ਇੱਥੇ ਜੋ ਹੋ ਰਿਹਾ ਹੈ ਉਹ ਕਤਲੇਆਮ ਹੈ। ਸੰਸਦ ਦਾ ਇਹ ਪ੍ਰਸਤਾਵ ਬਾਈਡਿੰਗ ਨਹੀਂ ਹੈ। ਹੁਣ ਸਰਕਾਰ ਨੇ ਫ਼ੈਸਲਾ ਲੈਣਾ ਹੈ ਕਿ ਉਹ ਇਸ 'ਤੇ ਕਿਹੜੀ ਕਾਰਵਾਈ ਕਰੇ। ਉੱਧਰ ਬ੍ਰਿਟੇਨ ਦੇ ਚੀਨੀ ਦੂਤਾਵਾਸ ਨੇ ਸੰਸਦ ਦੇ ਇਸ ਪ੍ਰਸਤਾਵ ਦੀ ਨਿੰਦਾ ਕੀਤੀ ਹੈ। ਦੂਤਾਵਾਸ ਨੇ ਸ਼ਿਨਜਿਆਂਗ ਵਿਚ ਕਤਲੇਆਮ ਦੀ ਗੱਲ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।
ਨੋਟ- ਬ੍ਰਿਟਿਸ਼ ਸੰਸਦ 'ਚ ਉਇਗਰਾਂ 'ਤੇ ਹੁੰਦੇ ਅੱਤਿਆਚਾਰ ਖ਼ਿਲਾਫ਼ ਪ੍ਰਸਤਾਵ ਪਾਸ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਿਸ਼ਤੀ ’ਚ ਸਵਾਰ ਹੋ ਕੇ ਯੂਰਪ ਜਾ ਰਹੇ 130 ਪ੍ਰਵਾਸੀਆਂ ਦੇ ਲੀਬੀਆ ਤੱਟ ਨੇੜੇ ਡੁੱਬਣ ਦਾ ਖ਼ਦਸ਼ਾ
NEXT STORY