ਬੀਜਿੰਗ (ਬਿਊਰੋ): ਚੀਨ ਦੇ ਸ਼ੰਘਾਈ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਇਕ ਇਲੈਕਟ੍ਰੋਨਿਕ ਫੈਕਟਰੀ ਵਿਚ ਅੱਗ ਲੱਗਣ ਦੀ ਘਟਨਾ ਵਾਪਰੀ। ਇਸ ਘਟਨਾ ਵਿਚ ਦਮਕਲ ਵਿਭਾਗ ਦੇ ਦੋ ਕਰਮੀਆਂ ਸਮੇਤ 8 ਲੋਕਾਂ ਦੇ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : ਟੀਕਾਕਰਨ ਦੇ ਬਾਅਦ ਖੂਨ ਦੇ ਥੱਕੇ ਜੰਮਣ ਦੇ ਹੋਰ ਮਾਮਲੇ ਆਏ ਸਾਹਮਣੇ
ਸ਼ੰਘਾਈ ਸ਼ਹਿਰ ਪ੍ਰਸ਼ਾਸਨ ਨੇ ਇਸ ਬਾਰੇ ਵਿਚ ਸੂਚਨਾ ਦਿੱਤੀ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਚੀਨ ਦੀ ਕਾਰੋਬਾਰੀ ਰਾਜਧਾਨੀ ਜਿਨਸ਼ਾਨ ਜ਼ਿਲ੍ਹੇ ਵਿਚ ਸਵੇਰੇ ਕਰੀਬ 6:20 ਵਜੇ ਸ਼ੇਂਗਰੂਈ ਇਲੈਕਟ੍ਰੋਨਿਕ ਤਕਨਾਲੌਜੀ ; ਸ਼ੰਘਾਈ ਕੰਪਨੀ ਵਿਚ ਅੱਗ ਲੱਗ ਗਈ। ਬਚਾਅ ਦਲ ਨੂੰ ਕੰਪਨੀ ਦੇ 6 ਕਰਮਚਾਰੀਆਂ ਅਤੇ ਦਮਕਲ ਵਿਭਾਗ ਦੇ ਦੋ ਕਰਮੀਆਂ ਦੀਆਂ ਲਾਸ਼ਾਂ ਸੜੀਆਂ ਹੋਈਆਂ ਮਿਲੀਆਂ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਭਾਰਤ ’ਚ ਕੋਰੋਨਾ ਦੇ ਕਹਿਰ ਤੋਂ ਡਰਿਆ ਬ੍ਰਿਟੇਨ, ਭਾਰਤੀ ਯਾਤਰੀਆਂ ਲਈ ਸ਼ੁਰੂ ਕੀਤੀ ‘ਰੈੱਡ ਲਿਸਟ’ ਯਾਤਰਾ ਪਾਬੰਦੀ
NEXT STORY