ਲੰਡਨ — ਇਕ ਬ੍ਰਿਟਿਸ਼ ਵਿਅਕਤੀ ਜਿਸ ਨੇ ਆਈ. ਐੱਸ. ਆਈ. ਐੱਸ. ਵਿਰੁਧ ਲੱੜਣ ਲਈ ਸੀਰੀਆ ਜਾਣ ਲਈ ਜਨਤਕੀ ਤੌਰ 'ਤੇ ਗੱਲ ਕੀਤੀ ਹੈ, ਨੂੰ 3 ਅੱਤਵਾਦੀ ਦੋਸ਼ਾਂ 'ਚ ਹਿਰਾਸਤ 'ਚ ਲਿਆ ਗਿਆ ਹੈ। 27 ਸਾਲਾਂ ਏਡਨ ਜੇਮਜ਼ 'ਤੇ ਅੱਤਵਾਦ ਦੀ ਮਦਦ ਅਤੇ ਅੱਤਵਾਦੀ ਸਿਖਲਾਈ ਦੀਆਂ ਥਾਵਾਂ ਨਾਲ ਸਬੰਧਿਤ 3 ਦੋਸ਼ ਲੱਗੇ ਹਨ।
ਉਸ ਦੇ ਪਿਤਾ ਜਿਹੜਾ ਕਿ ਫਾਰਮਬੇਅ 'ਚ ਰਹਿੰਦਾ ਹੈ ਉਸ ਨੂੰ ਲੀਵਰ ਪੂਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਜਲਦ ਵੈਸਟਮਿੰਸਟਰ ਮੈਜੀਸਟ੍ਰੇਟ ਕੋਰਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਪਿਛਲੇ ਹਫਤੇ ਇਕ ਸਾਬਕਾ ਬ੍ਰਿਟਿਸ਼ ਫੌਜੀ 'ਤੇ ਅੱਤਵਾਦੀ ਨਾਲ ਮਿਲੇ ਹੋਣ ਦੇ ਦੋਸ਼ ਲੱਗੇ ਸਨ।
14 ਫਰਵਰੀ ਨੂੰ ਜੇਮਜ਼ ਨੂੰ ਵੈਸਟਮਿੰਸਟਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਉਸ 'ਤੇ ਅੱਤਵਾਦੀ ਸਿਖਲਾਈ ਲਈ ਵਰਤੀਆਂ ਜਾਣ ਵਾਲੀਆਂ ਥਾਵਾਂ 'ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਗਿਆ। ਪਰ ਉਸ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਕਿਸੇ ਵਿਦੇਸ਼ੀ ਲੜਾਈ 'ਚ ਸ਼ਾਮਲ ਹੋਣ ਲਈ ਯਾਤਰਾ ਕਰਨ ਵਾਲੇ ਵਿਅਕਤੀਆਂ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ। ਐਂਟੀ. ਆਈ. ਐੱਸ. ਵਾਲਿੰਟਅਰਾਂ ਨੂੰ ਗ੍ਰਿਫਤਾਰ ਕਰ ਪੁੱਛਗਿਛ ਕੀਤੀ ਜਾ ਰਹੀ ਹੈ।
ਤੁਰਕੀ ਸਰਕਾਰ ਵੱਲੋਂ ਵਾਈ. ਪੀ. ਜੀ. ਨੂੰ ਇਕ ਅੱਤਵਾਦੀ ਸੰਗਠਨ ਮੰਨਿਆ ਜਾਂਦਾ ਹੈ, ਪਰ ਇਸ ਦੇ ਫੌਜੀਆਂ ਨੂੰ ਸੀਰੀਆ 'ਚ ਜੰਗ 'ਚ ਵੈਸਟ ਤੋਂ ਸਮਰਥਨ ਹਾਸਲ ਹੋਇਆ ਹੈ।
ਭਾਰਤ ਫੇਰੀ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਟਰੂਡੋ
NEXT STORY