ਲੰਡਨ - ਬਿ੍ਰਟੇਨ ਦੇ ਪ੍ਰਧਾਨ ਮੰਤਰੀ ਦੇ ਸੀਨੀਅਰ ਸਹਿਯੋਗੀ ਡੋਮੀਨਿਕ ਕਮਿੰਗਸ ਨੂੰ ਲਾਕਡਾਊਨ ਦੌਰਾਨ ਸਫਰ ਕਰਨ ਨੂੰ ਲੈ ਕੇ ਕਾਨੂੰਨੀ ਨਿਯਮ ਦੇ ਮਾਮੂਲੀ ਉਲੰਘਣ ਦਾ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਬਿ੍ਰਟੇਨ ਦੀ ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡਰਹਮ ਪੁਲਸ ਨੇ ਪਾਇਆ ਕਿ ਕਮਿੰਗਸ ਮਾਰਚ ਦੇ ਆਖਿਰ ਵਿਚ ਲੰਡਨ ਤੋਂ 400 ਕਿਲੋਮੀਟਰ ਦੀ ਯਾਤਰਾ ਕਰਨ ਉੱਤਰ-ਪੂਰਬੀ ਇੰਗਲੈਂਡ ਦੇ ਡਰਹਮ ਵਿਚ ਆਪਣੇ ਪਿਤਾ ਦੇ ਘਰ ਗਏ ਤਾਂ ਉਨ੍ਹਾਂ ਨੇ ਕਿਸੇ ਵੀ ਕਾਨੂੰਨ ਦਾ ਉਲੰਘਣ ਨਹੀਂ ਕੀਤਾ।
ਫਿਲਹਾਲ, 12 ਅਪ੍ਰੈਲ ਨੂੰ ਬਰਨਾਰਡ ਕੈਸਲ ਦੀ ਉਨ੍ਹਾਂ ਦੀ ਦੂਜੀ ਛੋਟੀ ਯਾਤਰਾ ਉਲੰਘਣ ਦੀ ਸ਼੍ਰੇਣੀ ਵਿਚ ਆ ਸਕਦੀ ਹੈ ਪਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਡਰਹਮ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਪੁਲਸ ਨੇ ਬਰਨਾਰਡ ਕੈਸਲ ਦੀ ਯਾਤਰਾ ਦੀ ਜਾਂਚ ਕੀਤੀ ਅਤੇ ਇਸ ਫੈਸਲੇ 'ਤੇ ਪਹੁੰਚੀ ਹੈ ਕਿ ਨਿਯਮਾਂ ਦਾ ਸਿਰਫ ਮਾਮੂਲੀ ਉਲੰਘਣ ਹੋਇਆ ਹੈ। ਇਸ ਵਿਚ ਸਮਾਜਿਕ ਦੂਰੀ ਬਣਾਉਣ ਦਾ ਕੋਈ ਉਲੰਘਣ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਮੰਨਣਾ ਹੈ ਕਿ ਕਮਿੰਗਸ ਨੇ ਨਿਰਪੱਖ ਵਿਵਹਾਰ ਕੀਤਾ ਅਤੇ ਕਾਨੂੰਨੀ ਤੌਰ 'ਤੇ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਇਸ ਮਾਮਲੇ ਨੂੰ ਬੰਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਮੁੱਖ ਰਣਨੀਤਕ ਸਲਾਹਕਾਰ ਦੇ ਲਾਕਡਾਊਨ ਦੌਰਾਨ ਯਾਤਰਾ 'ਤੇ ਜਾਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਅਤੇ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਦੇ ਕਰੀਬ 40 ਸਾਂਸਦ ਮੈਂਬਰਾਂ ਨੇ ਕਮਿੰਗਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ।
ਦੁਬਈ 'ਚ ਜਿਮ, ਸਿਨੇਮਾ ਘਰਾਂ ਤੇ ਹੋਰ ਕਾਰੋਬਾਰਾਂ ਨੂੰ ਖੋਲ੍ਹਣ ਨੂੰ ਹਰੀ ਝੰਡੀ
NEXT STORY