ਲੰਡਨ (ਸਰਬਜੀਤ ਸਿੰਘ ਬਨੂੜ): ਬਰਤਾਨੀਆ ਦੇ ਕੇਂਦਰੀ ਸੈਡੋ ਰੇਲਵੇ ਮੰਤਰੀ ਤਨਮਨਜੀਤ ਸਿੰਘ ਢੇਸੀ ਨੇ ਸਾਊਥੈਂਪਟਨ ਟਰਮੀਨਲ 'ਤੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਢੇਸੀ ਨੇ ਕਿਹਾ ਕਿ ਮਾਲ ਗੱਡੀਆਂ ਆਰਥਿਕ ਵਿਕਾਸ ਅਤੇ ਨੈਟ ਜ਼ੀਰੋ ਲਈ ਢੋਆ-ਢੁਹਾਈ ਲਈ ਮੁੱਖ ਹਨ, ਜੋ ਸੜਕਾਂ ਤੋਂ ਮਾਲ ਢੋਹਣ ਲਈ ਕਾਰਗਰ ਸਿੱਧ ਹੁੰਦੀਆਂ ਹਨ।

ਇਸ ਮੌਕੇ ਉਹ ਫਰੇਟਲਾਈਨਰ ਦੇ ਸੀ.ਈ.ਓ. ਨਾਲ ਕਲਾਸ 66 ਦਾ ਲੋਕੋਮੋਟਿਵ ਚਲਾਉਂਦੇ ਵੀ ਨਜ਼ਰ ਆਏ। ਇਸ ਦੌਰਾਨ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਵੀ ਸਫ਼ਰ ਕੀਤਾ।
ਇਹ ਖ਼ਬਰ ਵੀ ਪੜ੍ਹੋ - ਨੇਤਾਜੀ ਸੁਭਾਸ਼ ਚੰਦਰ ਬੋਸ ਏਅਰਪੋਰਟ 'ਚ ਲੱਗੀ ਅੱਗ, ਮਚੀ ਹਫੜਾ-ਦਫੜੀ

ਦੱਸਣਯੋਗ ਹੈ ਕਿ ਤਨਮਨਜੀਤ ਸਿੰਘ ਢੇਸੀ ਇੰਗਲੈਂਡ ਦੇ ਪਹਿਲੇ ਤੇ ਹਲਕਾ ਸਲੋਹ ਤੋਂ ਸਿੱਖ ਐਮ ਪੀ ਹਨ।

Big News : ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅਵਤਾਰ ਸਿੰਘ ਖੰਡਾ ਨੂੰ ਦਿੱਤਾ ਗਿਆ ਜ਼ਹਿਰ
NEXT STORY