ਅਲਾਸਕਾ /ਅਮਰੀਕਾ (ਇੰਟ.)- ਤੁਸੀਂ ਬਹੁਤ ਸਾਰੀਆਂ ਵੱਡੀਆਂ ਇਮਾਰਤਾਂ ਦੇਖੀਆਂ ਹੋਣਗੀਆਂ, ਜਿਨ੍ਹਾਂ ’ਚ ਤੁਹਾਨੂੰ ਹਰ ਸੁੱਖ ਮਿਲ ਜਾਵੇਗਾ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਇਮਾਰਤ ਬਾਰੇ ਦੱਸਣ ਜਾ ਰਹੇ ਹਾਂ, ਜਿਸ ’ਚ ਪੂਰਾ ਸ਼ਹਿਰ ਵਸਿਆ ਹੋਇਆ ਹੈ। ਇਹ ਇਮਾਰਤ ਅਮਰੀਕਾ ਦੇ ਉੱਤਰੀ ਰਾਜ ਅਲਾਸਕਾ ’ਚ ਸਥਿਤ ਹੈ, ਜਿਸ ਦਾ ਨਾਮ ਵ੍ਹਾਈਟੀਅਰ ਹੈ। ਵ੍ਹਾਈਟੀਅਰ ਨੂੰ ਵਰਟੀਕਲ ਟਾਊਨ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਇਕ ਅਜਿਹੀ ਇਮਾਰਤ ਹੈ ਜਿੱਥੇ ਤੁਹਾਨੂੰ ਹਰ ਇਕ ਚੀਜ਼ ਮਿਲ ਜਾਵੇਗੀ, ਜਿਵੇਂ ਕਿਸੇ ਸ਼ਹਿਰ ’ਚ ਹਰ ਚੀਜ਼ ਮਿਲ ਜਾਂਦੀ ਹੈ, ਮਸਲਨ ਸਕੂਲ, ਸ਼ਾਪਿੰਗ ਮਾਲ, ਪੁਲਸ ਸਟੇਸ਼ਨ ਜਾਂ ਫਿਰ ਸਟੇਡੀਅਮ।
ਇਹ ਵੀ ਪੜ੍ਹੋ: PDM ਮੁਖੀ ਦਾ ਦਾਅਵਾ-'ਇਮਰਾਨ ਖ਼ਾਨ 'ਤੇ ਹਮਲਾ ਸੀ ਡਰਾਮਾ', ਅਦਾਕਾਰੀ 'ਚ ਸ਼ਾਹਰੁਖ-ਸਲਮਾਨ ਨੂੰ ਵੀ ਛੱਡਿਆ ਪਿੱਛੇ
ਇਸ ਇਮਾਰਤ ’ਚ ਰਹਿਣ ਵਾਲੇ ਲੋਕਾਂ ਨੂੰ ਕਿਸੇ ਵੀ ਚੀਜ਼ ਲਈ ਕਿਤੇ ਜਾਣ ਦੀ ਲੋੜ ਨਹੀਂ ਹੈ। ਵਰਟੀਕਲ ਟਾਊਨ ਪੂਰੀ ਤਰ੍ਹਾਂ ਪਹਾੜੀ ਨਾਲ ਘਿਰਿਆ ਹੋਇਆ ਹੈ। ਪਹਿਲਾਂ ਇਸ ਜਗ੍ਹਾ ਨੂੰ ਅਮਰੀਕੀ ਸੈਨਿਕਾਂ ਵਲੋਂ ਇਕ ਸਟਾਪ ਵਜੋਂ ਵਰਤਿਆ ਜਾਂਦਾ ਸੀ, ਜਿੱਥੇ ਸੈਨਿਕ ਰੁਕ ਕੇ ਅਲਾਸਕਾ ਦੇ ਅੰਦਰੂਨੀ ਹਿੱਸਿਆਂ ’ਚ ਜਾਣ ਦੀ ਤਿਆਰੀ ਕਰਦੇ ਸਨ। ਸਾਲ 1948 ’ਚ ਅਮਰੀਕੀ ਫੌਜ ਨੇ ਆਪਣੇ ਸੈਨਿਕਾਂ ਦੇ ਰੁਕਣ ਲਈ 2 ਇਮਾਰਤਾਂ ਬਣਾਈਆਂ ਸਨ, ਜਿਨ੍ਹਾਂ ’ਚੋਂ ਇਕ 1964 ’ਚ ਆਏ ਭਿਆਨਕ ਭੂਚਾਲ ਕਾਰਨ ਨੁਕਸਾਨੀ ਗਈ ਸੀ। ਇਸ ਤੋਂ ਬਾਅਦ ਇਸ ਨੂੰ ਖਾਲੀ ਕਰਵਾ ਕੇ ਦੂਜੀ ਇਮਾਰਤ ਇੱਥੋਂ ਦੇ ਆਮ ਨਾਗਰਿਕਾਂ ਨੂੰ ਸੌਂਪ ਦਿੱਤੀ ਗਈ। ਇਹ ਇਮਾਰਤ 14 ਮੰਜ਼ਿਲਾਂ ਉੱਚੀ ਹੈ ਜਿਸ ’ਚ ਦੋ ਅਤੇ ਤਿੰਨ ਬੈੱਡਰੂਮ ਦੇ 150 ਕਮਰੇ ਬਣੇ ਹੋਏ ਹਨ। ਇਸ ਇਮਾਰਤ ’ਚ 214 ਤੋਂ ਵੱਧ ਲੋਕ ਰਹਿੰਦੇ ਹਨ। ਪ੍ਰਾਰਥਨਾ ਕਰਨ ਲਈ ਇਮਾਰਤ ਦੇ ਬੇਸਮੈਂਟ ’ਚ ਇਕ ਚਰਚ ਵੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਪੁਤਿਨ ਨੇ ਭਾਰਤ ਦੀ ਕੀਤੀ ਤਾਰੀਫ਼, ਭਾਰਤੀਆਂ ਨੂੰ ਦੱਸਿਆ ਬੇਹੱਦ ਪ੍ਰਤਿਭਾਸ਼ਾਲੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿ : ਪੁਲਸ ਅਧਿਕਾਰੀ ਦੇ ਖਾਤੇ 'ਚ ਆਏ 10 ਕਰੋੜ, ਬੈਂਕ ਨੇ ਅਕਾਊਂਟ ਕੀਤਾ ਸੀਲ
NEXT STORY