ਰੀਓ ਡੀ ਜੇਨੇਰੀਓ- ਬ੍ਰਾਜ਼ੀਲ ਤੋਂ ਇਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਿਊਯਾਰਕ ਪੋਸਟ ਮੁਤਾਬਕ ਬ੍ਰਾਜ਼ੀਲ ਦਾ ਇੱਕ ਨੌਜਵਾਨ ਲਗਾਤਾਰ 4 ਦਿਨਾਂ ਤੱਕ ਪਾਰਟੀ ਕਰਦਾ ਰਿਹਾ ਅਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਉਸਦੇ ਸਿਰ ਵਿੱਚ 9mm ਦੀ ਗੋਲੀ ਲੱਗੀ ਹੋਈ ਹੈ। 21 ਸਾਲਾ ਮੈਟਿਸ ਫੇਸੀਓ ਰੀਓ ਡੀ ਜੇਨੇਰੀਓ ਦੇ ਬੀਚ 'ਤੇ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਲੱਗਾ ਕਿ ਉਸ ਦੇ ਸਿਰ ਵਿਚ ਕੁੱਝ ਮਾਰਿਆ ਗਿਆ ਹੈ। ਹਾਲਾਂਕਿ ਫੇਸੀਓ ਨੂੰ ਸ਼ੁਰੂ ਵਿਚ ਲੱਗਾ ਕਿ ਕਿਸੇ ਨੇ ਪੱਥਰ ਚੁੱਕ ਕੇ ਸੁੱਟਿਆ ਹੈ, ਜਿਸ ਕਾਰਨ ਉਸ ਦੇ ਸਿਰ ਵਿਚੋਂ ਖ਼ੂਨ ਵਹਿਣ ਲੱਗਾ, ਕਿਉਂਕਿ ਉਸ ਨੇ ਬੰਦੂਕ ਦੀ ਆਵਾਜ਼ ਨਹੀਂ ਸੁਣੀ ਸੀ।
ਇਹ ਵੀ ਪੜ੍ਹੋ: ਫ਼ੌਜੀਆਂ ਨੂੰ ਲੈਣ ਆਇਆ ਜਹਾਜ਼ ਰਨਵੇਅ ਤੋਂ ਫਿਸਲ ਕੇ ਹੋਇਆ ਕਰੈਸ਼, ਹੋਏ 2 ਹਿੱਸੇ (ਵੀਡੀਓ
ਇੱਕ ਡਾਕਟਰ ਜੋ ਉਨ੍ਹਾਂ ਨਾਲ ਸੀ, ਨੇ ਖੂਨ ਵਹਿਣ ਨੂੰ ਰੋਕਣ ਅਤੇ ਜ਼ਖ਼ਮ 'ਤੇ ਬਰਫ਼ ਲਗਾਉਣ ਵਿੱਚ ਮਦਦ ਕੀਤੀ। ਕੁਝ ਸਮੇਂ ਬਾਅਦ ਖੂਨ ਵਹਿਣਾ ਬੰਦ ਹੋ ਗਿਆ ਤਾਂ ਉਸ ਨੇ ਸੱਟ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ। ਸਥਿਤੀ ਦੀ ਗੰਭੀਰਤਾ ਤੋਂ ਪੂਰੀ ਤਰ੍ਹਾਂ ਅਣਜਾਣ ਹੋ ਕੇ ਉਸ ਨੇ ਅਗਲੇ ਚਾਰ ਦਿਨ ਆਪਣੇ ਦੋਸਤਾਂ ਨਾਲ ਬੀਚ 'ਤੇ ਪਾਰਟੀ ਕਰਦੇ ਹੋਏ ਬਿਤਾਏ। ਇਸ ਮਗਰੋਂ ਘਰ ਵਾਪਸ ਆਉਂਦੇ ਸਮੇਂ ਨੌਜਵਾਨ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਗੱਡੀ ਚਲਾਉਣ ਵਿਚ ਪਰੇਸ਼ਾਨੀ ਹੋ ਰਹੀ ਹੈ, ਕਿਉਂਕਿ ਉਸ ਦੇ ਹੱਥ ਅਤੇ ਉਂਗਲਾਂ ਨੇ ਆਮ ਤੌਰ 'ਤੇ ਹਿੱਲਜੁਲ ਕਰਨੀ ਬੰਦ ਕਰ ਦਿੱਤੀ ਸੀ। ਘਰ ਪਹੁੰਚ ਕੇ ਉਸ ਨੇ ਡਾਕਟਰੀ ਸਹਾਇਤਾ ਲਈ ਤਾਂ ਅਸਲੀਅਤ ਪਤਾ ਲੱਗਦੇ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਇਹ ਵੀ ਪੜ੍ਹੋ: ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ 'ਤੇ ਪਾਕਿਸਤਾਨ ਨੇ ਉਗਲਿਆ ਜ਼ਹਿਰ, ਭਾਰਤ ਨੂੰ ਲੈ ਕੇ ਆਖੀ ਇਹ ਗੱਲ
ਦਰਅਸਲ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ 4 ਦਿਨ ਪਹਿਲਾਂ ਗੋਲੀ ਲੱਗੀ ਸੀ, ਜੋ ਉਸ ਦੇ ਸਿਰ ਵਿਚ ਫਸੀ ਹੋਈ ਹੈ। ਉਸ ਨੂੰ ਦੱਸਿਆ ਗਿਆ ਕਿ ਉਹ ਬਹੁਤ ਖੁਸ਼ਕਿਸਮਤ ਹੈ ਕਿ ਉਸਨੂੰ "ਜ਼ਿਆਦਾ ਗੰਭੀਰ ਨੁਕਸਾਨ" ਨਹੀਂ ਹੋਇਆ। ਉਸ ਨੂੰ ਅਧਰੰਗ ਵੀ ਹੋ ਸਕਦਾ ਸੀ ਜਾਂ ਫਿਰ ਉਸ ਦੀ ਜਾਨ ਵੀ ਜਾ ਸਕਦੀ ਸੀ। ਇਸ ਮਗਰੋਂ ਡਾਕਟਰਾਂ ਨੇ 2 ਘੰਟੇ ਆਪੇਸ਼ਨ ਕੀਤਾ ਅਤੇ ਉਸ ਦੇ ਸਿਰ ਵਿਚੋਂ ਬਹੁਤ ਹੀ ਸਮਝਦਾਰੀ ਨਾਲ ਗੋਲੀ ਕੱਢੀ ਅਤੇ ਜਾਂਚ ਲਈ ਪੁਲਸ ਨੂੰ ਸੌਂਪ ਦਿੱਤੀ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਸ ਦਿਨ ਇਲਾਕੇ ਵਿਚ ਕਿਤੇ ਵੀ ਗੋਲੀਬਾਰੀ ਦੀ ਕੋਈ ਰਿਪੋਰਟ ਨਹੀਂ ਮਿਲੀ ਸੀ।
ਇਹ ਵੀ ਪੜ੍ਹੋ: ਪ੍ਰਾਣ ਪ੍ਰਤਿਸ਼ਠਾ ਸਮਾਗਮ: ਜਵਾਈ ਦੀ ਘਰ ਵਾਪਸੀ 'ਤੇ ਦੇਵੀ ਸੀਤਾ ਦੇ ਪੇਕੇ ਜਨਕਪੁਰ 'ਚ ਜਗਾਏ ਗਏ 2.5 ਲੱਖ ਦੀਵੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਬੋਲੀਵੀਆ 'ਚ ਭਾਰੀ ਮੀਂਹ, ਹੜ੍ਹ ਕਾਰਨ 20 ਲੋਕਾਂ ਦੀ ਮੌਤ
NEXT STORY