ਨੈਰੋਬੀ (ਇੰਟ.) - ਧਰਤੀ ’ਤੇ ਇਨਸਾਨ ਦਾ ਜਨਮ ਕਦੋਂ ਹੋਇਆ, ਇਸ ਗੱਲ ਸਬੰਧੀ ਕਈ ਥਿਓਰੀਜ਼ ਹਨ। ਇਨਸਾਨਾਂ ਨੂੰ ਬਾਂਦਰਾਂ ਅਤੇ ਆਦਿ ਮਾਨਵ ਦਾ ਅੰਸ਼ ਮੰਨਿਆ ਜਾਂਦਾ ਹੈ। ਇਨਸਾਨਾਂ ਦੀ ਹੋਂਦ ਦੀ ਇਕ ਗੁੱਥੀ ਨੂੰ ਸੁਲਝਾਉਣ ’ਚ ਕੀਨੀਆ ਦੀ ਝੀਲ ’ਚ ਮਿਲੇ 8 ਸਾਲ ਦੇ ਬੱਚੇ ਦੇ ਕੰਕਾਲ ਨੇ ਬਹੁਤ ਮਦਦ ਕੀਤੀ ਹੈ। ਇਸ ਤੋਂ ਜਾਣਕਾਰਾਂ ਨੇ ਮੰਨਿਆ ਹੈ ਕਿ ਮਨੁੱਖ ਤੋਂ ਪਹਿਲਾਂ ਧਰਤੀ ’ਤੇ ਆਦਿ ਮਾਨਵ ਦੀਆਂ ਕਈ ਨਸਲਾਂ ਵੀ ਸਨ, ਜਿਨ੍ਹਾਂ ਵਿਚ ਹੋਮੋ ਇਰੈਕਟਸ, ਹੋਮੋ ਹੈਬਿਲਸ ਅਤੇ ਪੈਰੇਂਥ੍ਰੋਪਸ ਬੋਇਸੀ ਸ਼ਾਮਲ ਹੈ। ਨਵੇਂ ਕੰਕਾਲ ਮਿਲਣ ਨਾਲ ਇਸ ਵਿਚ ਹੋਮੋ ਰੁਡੋਲਫੇਨਿਸਸ ਦਾ ਵੀ ਨਾਂ ਜੁੜ ਗਿਆ ਹੈ।
ਮਨੁੱਖੀ ਜਾਤ ਦੇ ਜਨਮ ਦੇ ਰਾਜ ਨੂੰ ਖੁਦ ’ਚ ਸਮੇਟੀ ਇਸ ਝੀਲ ਦਾ ਨਾਂ ਤੁਰਕਾਨਾ ਹੈ। ਇਥੇ ਸਾਲ 1984 ’ਚ ਮਿਲੇ 8 ਸਾਲ ਦੇ ਬੱਚੇ ਦੇ ਕੰਕਾਲ ਨੇ ਮਨੁੱਖੀ ਨਸਲ ਨੂੰ ਵਿਸਥਾਰ ਨਾਲ ਸਮਝਣ ’ਚ ਮਦਦ ਕੀਤੀ ਹੈ। ਵਿਗਿਆਨੀਆਂ ਮੁਤਾਬਕ ਅੱਜ ਤੋਂ ਲੱਗਭਗ 20 ਲੱਖ ਸਾਲ ਪਹਿਲਾਂ ਧਰਤੀ ’ਤੇ ਪਹਿਲਾ ਇਨਸਾਨ ਪੈਦਾ ਹੋਇਆ ਸੀ। ਓਦੋਂ ਤੋਂ ਕੁਦਰਤ ’ਚ ਬਹੁਤ ਸਾਰੇ ਬਦਲਾਅ ਹੋ ਚੁੱਕੇ ਹਨ। ਇਸ ਝੀਲ ਤੋਂ ਸਾਨੂੰ ਪਤਾ ਲੱਗਾ ਕਿ ਲੱਖਾਂ ਸਾਲ ਪਹਿਲਾਂ ਦੇ ਇਨਸਾਨ ਕਿਹੋ ਜਿਹੇ ਹੁੰਦੇ ਸਨ, ਕੀ ਖਾਂਦੇ ਸਨ? ਵਿਗਿਆਨੀਆਂ ਦਾ ਮੰਨਣਾ ਹੈ ਕਿ 20 ਲੱਖ ਸਾਲ ਪਹਿਲਾਂ ਇਹ ਝੀਲ ਬਹੁਤ ਵੱਡੀ ਸੀ ਪਰ ਵਾਤਾਵਰਣ ’ਚ ਹੋਏ ਬਦਲਾਅ ਕਾਰਣ ਹੁਣ ਇਹ ਝੀਲ ਰੇਗਿਸਤਾਨ ’ਚ ਤਬਦੀਲ ਹੋ ਗਈ ਹੈ। ਪਹਿਲਾਂ ਇਥੇ ਹਰਿਆਲੀ ਸੀ, ਇਸ ਲਈ ਖਾਣਾ ਆਸਾਨੀ ਨਾਲ ਮਿਲ ਜਾਂਦਾ ਸੀ। ਉਦੋਂ ਇਥੇ ਮਿਲੇ ਆਦਿ ਮਾਨਵ ਦੇ ਕੰਕਾਲ ਇਸ ਗੱਲ ਦੇ ਸਬੂਤ ਹਨ। ਜਾਂਚ ’ਚ ਇਹ ਵੀ ਪਤਾ ਲੱਗਾ ਹੈ ਕਿ ਝੀਲ ਜਵਾਲਾਮੁਖੀ ਦੀ ਸਰਗਰਮੀਆਂ ਵਾਲੇ ਇਲਾਕੇ ’ਚ ਮੌਜੂਦ ਹੈ।
ਅਮਰੀਕਾ 'ਚ ਮਾਰਿਆ ਗਿਆ ਇਕ ਹੋਰ ਭਾਰਤੀ, 9 ਸਾਲ ਤੋਂ ਕਰ ਰਿਹਾ ਸੀ ਨੌਕਰੀ
NEXT STORY