ਤਰਨਤਾਰਨ (ਵੈੱਬ ਡੈਸਕ): ਤਰਨਤਾਰਨ ਜ਼ਿਮਨੀ ਚੋਣ ਲਈ ਵੋਟਿੰਗ ਨੂੰ ਹੁਣ ਕੁਝ ਹੀ ਦਿਨ ਬਾਕੀ ਰਹਿੰਦੇ ਹਨ। ਇਸ ਦੇ ਮੱਦੇਨਜ਼ਰ ਹਲਕੇ ਦੀ ਸਿਆਸਤ ਇਸ ਵੇਲੇ ਸਿਖਰਾਂ 'ਤੇ ਹੈ। ਸੱਤਾ ਧਿਰ ਤੋਂ ਲੈ ਕੇ ਵਿਰੋਧੀ ਧਿਰਾਂ ਦੇ ਵੱਡੇ-ਵੱਡੇ ਲੀਡਰ ਆਪੋ-ਆਪਣੇ ਉਮੀਦਵਾਰਾਂ ਲਈ ਵੋਟਾਂ ਮੰਗਣ ਲਈ ਹਲਕੇ ਅੰਦਰ ਵਿਚਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਸੂਬੇ 'ਚ ਘੁੰਮ ਰਹੇ ਨੇ 2 ਅੱਤਵਾਦੀ
ਅੱਜ 'ਜਗ ਬਾਣੀ' ਦੀ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨਾਲ ਵਿਸ਼ੇਸ਼ ਇੰਟਰਵਿਊ ਕੀਤੀ ਗਈ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਨਾ ਸਿਰਫ਼ ਤਰਨਤਾਰਨ ਜ਼ਿਮਨੀ ਚੋਣ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ, ਸਗੋਂ ਸੂਬੇ ਦੀ ਸਰਕਾਰ ਨੂੰ ਵੀ ਘੇਰਦੇ ਨਜ਼ਰ ਆਏ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਵੱਲੋਂ ਹਿੰਦੁਸਤਾਨ ਤੇ ਖ਼ਾਲਿਸਤਾਨ ਬਾਰੇ ਦਿੱਤੇ ਬਿਆਨ 'ਤੇ ਵੀ ਆਪਣਾ ਪੱਖ ਰੱਖਿਆ। ਬਾਜਵਾ ਨੇ ਕਿਹਾ ਕਿ ਅਜੇ ਇਸ ਸੀਟ ਲਈ ਮਾਹੌਲ ਬਣ ਰਿਹਾ ਹੈ। ਇਨ੍ਹਾਂ ਚੋਣਾਂ ਵਿਚ ਦੋ ਇਹੋ ਜਿਹੀਆਂ ਜਮਾਤਾਂ ਹਨ, ਜਿਹੜੀਆਂ ਹੱਥ ਜੋੜ ਕੇ ਵੋਟ ਨਹੀਂ ਮਗੰਦੀਆਂ, ਦਹਿਸ਼ਤ ਦੇ ਆਧਾਰ 'ਤੇ ਮੰਗਦੀਆਂ ਹਨ। 1980 ਤੋਂ ਲੈ ਕੇ 94 ਤੱਕ ਦਾ ਦੌਰ, ਪੰਜਾਬ ਨੂੰ 14-15 ਸਾਲ ਪੰਜਾਬ ਦੇ ਹਾਲਾਤ ਬਹੁਤ ਮਾੜੇ ਸਨ। ਸਭ ਤੋਂ ਵੱਧ ਤਰਨਤਾਰਨ ਪ੍ਰਭਾਵਤ ਸੀ। ਸਿਰਫ ਛੇ ਘੰਟੇ ਬਾਜ਼ਾਰ ਖੁੱਲ੍ਹਦੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਚਾਰ ਸਾਲ ਵਿਚ ਮੌਜੂਦਾ ਸਰਕਾਰ ਕਾਰਨ ਲਾਅ ਐਂਡ ਆਰਡਰ ਡਾਵਾਂਡੋਲ ਹੈ। ਹਰ ਦੂਜੇ ਦਿਨ ਕਿਸੇ ਨਾ ਕਿਸੇ ਨੂੰ ਗੋਲੀ ਮਾਰ ਦਿੱਤੀ ਜਾਂਦੀ। ਰੋਜ਼ਾਨਾ ਫਿਰੌਤੀ ਦੇ ਫੋਨ ਆ ਰਹੇ। ਕਈ ਲੋਕ ਚੁੱਪ ਚੁਪੀਤੇ ਪੈਸੇ ਦੇ ਕੇ ਆਪਣੀਆਂ ਜਾਨਾਂ ਬਚਾਅ ਰਹੇ।
ਇਹ ਖ਼ਬਰ ਵੀ ਪੜ੍ਹੋ - Big Breaking: ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਹਾਲਾਤ ਵਿਗੜੇ ਸੀ ਤਾਂ ਕਾਂਗਰਸ ਨੇ ਹੀ ਸੁਧਾਰ ਕੀਤਾ ਸੀ। ਕਾਂਗਰਸ ਕਾਰਨ ਪੰਜਾਬ ਵਿਚ ਭੰਗੜੇ ਸ਼ੁਰੂ ਹੋਏ, ਵਿਆਹਾਂ ਵਿਚ ਡੀ.ਜੇ. ਕਾਂਗਰਸ ਕਰ ਕੇ ਵੱਜਣੇ ਸ਼ੁਰੂ ਹੋਏ, ਪਹਿਲਾਂ ਵਿਆਹ ਵਿਚ ਜਾਣ ਲਈ ਡਰੈੱਸ ਕੋਡ ਦਿੱਤਾ ਗਿਆ ਸੀ, ਮੈਨਿਊ ਤਕ ਦਿੱਤਾ ਗਿਆ ਸੀ ਕਿ ਸਿਰਫ ਦੋ ਡਿਸ਼ੇਜ਼ ਹੀ ਚੱਲ ਸਕਦੀਆਂ ਹਨ। ਪਰ ਹੁਣ ਸਭ ਕੁਝ ਆਜ਼ਾਦ ਹੈ। ਵੇਖੋ ਪੂਰੀ ਇੰਟਰਵਿਊ--
ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਮਾਨਸਾ! ਤਿੰਨ ਜਗ੍ਹਾ ਹੋਈ ਫ਼ਾਇਰਿੰਗ
NEXT STORY