ਦੁਬਈ (ਬਿਊਰੋ): ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਨਾਲ ਜੰਗ ਲੜ ਰਹੇ ਭਾਰਤ ਨਾਲ ਹੁਣ ਸੰਯੁਕਤ ਅਰਬ ਅਮੀਰਾਤ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਇਆ ਹੈ। ਇਸ ਮੁਸ਼ਕਲ ਸਮੇਂ ਵਿਚ ਭਾਰਤ ਦੀ ਹਮਾਇਤ ਵਿਚ ਯੂ.ਏ.ਈ. ਨੇ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੂੰ 'ਤਿਰੰਗੇ' ਦੇ ਰੰਗਾਂ ਨਾਲ ਰੌਸ਼ਨ ਕੀਤਾ। ਅਸਲ ਵਿਚ ਭਾਰਤ ਵਿਚ ਕੋਰੋਨਾ ਨਾਲ ਹਾਲਾਤ ਬਹੁਤ ਚਿੰਤਾਜਨਕ ਹਨ। ਅਜਿਹੇ ਵਿਚ ਸਾਊਦੀ ਅਰਬ, ਯੂਕੇ, ਅਮਰੀਕਾ ਸਮੇਤ ਕਈ ਦੇਸ਼ ਭਾਰਤ ਨਾਲ ਖੜ੍ਹੇ ਹਨ। ਇਸ ਦੌਰਾਨ ਯੂ.ਏ.ਈ. ਨੇ ਭਾਰਤ ਪ੍ਰਤੀ ਆਪਣਾ ਸਮਰਥਨ ਅਤੇ ਪਿਆਰ ਜਤਾਉਣ ਲਈ ਬੁਰਜ ਖਲੀਫਾ ਨੂੰ ਤਿਰੰਗੇ ਦੇ ਰੰਗ ਵਿਚ ਰੌਸ਼ਨ ਕੀਤਾ।ਇਸ ਸਭ ਤੋਂ ਉੱਚੀ ਇਮਾਰਤ ਤੋਂ #StayStrongIndia ਦਾ ਮੈਜੇਸ ਦਿੱਤਾ ਗਿਆ।
ਐਤਵਾਰ ਦੇਰ ਰਾਤ ਯੂ.ਏ.ਈ. ਨੇ ਭਾਰਤੀ ਦੂਤਾਵਾਸ ਵੱਲੋਂ ਇਕ ਵੀਡੀਓ ਜਾਰੀ ਕੀਤਾ ਗਿਆ। ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਗਿਆ ਕਿ 'ਭਾਰਤ ਕੋਰੋਨਾ ਖ਼ਿਲਾਫ਼ ਭਿਆਨਕ ਯੁੱਧ ਲੜ ਰਿਹਾ ਹੈ। ਅਜਿਹੇ ਵਿਚ ਉਸ ਦਾ ਦੋਸਤ ਯੂ.ਏ.ਈ. ਆਪਣੀਆਂ ਸ਼ੁੱਭਕਾਮਨਾਵਾਂ ਭੇਜਦਾ ਹੈ ਕਿ ਸਭ ਕੁਝ ਜਲਦੀ ਠੀਕ ਹੋਵੇ।' ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੁਰਜ ਖਲੀਫਾ ਇਮਾਰਤ ਤਿਰੰਗੇ ਦੀ ਰੌਸ਼ਨੀ ਨਾਲ ਜਗਮਗਾ ਰਹੀ ਹੀ। ਇਮਾਰਤ 'ਤੇ ਤਿਰੰਗੇ ਦੇ ਇਲਾਵਾ #StayStrongIndia ਟੈਗ ਵੀ ਦਿਖਾਈ ਦੇ ਰਿਹਾ ਹੈ।
ਗੌਰਤਲਬ ਹੈ ਕਿ ਭਾਰਤ ਵਿਚ ਕੋਰੋਨਾ ਨਾਲ ਹਰ ਲੰਘਦੇ ਦਿਨ ਦੇ ਬਾਅਦ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਇਸ ਲੜਾਈ ਵਿਚ ਵੈਕਸੀਨ ਨੂੰ ਇਕ ਵੱਡਾ ਹਥਿਆਰ ਮੰਨਿਆ ਜਾ ਰਿਹਾ ਹੈ ਪਰ ਅਮਰੀਕਾ ਵੱਲੋਂ ਵੈਕਸੀਨ ਬਣਾਉਣ ਲਈ ਜਿਹੜੇ ਕੱਚੇ ਮਾਲ ਦੀ ਲੋੜ ਪੈਂਦੀ ਸੀ ਉਸ ਦੇ ਨਿਰਯਾਤ 'ਤੇ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਉਸੇ ਫ਼ੈਸਲੇ ਨੂੰ ਬਦਲਦੇ ਹੋਏ ਅਮਰੀਕਾ ਨੇ ਭਾਰਤ ਨੂੰ ਵੱਡੀ ਰਾਹਤ ਦਿੱਤੀ ਹੈ। ਐਤਵਾਰ ਨੂੰ ਅਮਰੀਕਾ ਵੱਲੋਂ ਦੱਸਿਆ ਗਿਆ ਕਿ ਉਹ ਭਾਰਤ ਨੂੰ ਵੈਕਸੀਨ ਬਣਾਉਣ ਵਿਚ ਹਰ ਉਸ ਕੱਚੇ ਮਾਲ ਦੀ ਸਪਲਾਈ ਕਰੇਗਾ ਜਿਸ ਦੀ ਲੋੜ ਪੈਣ ਵਾਲੀ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਫਰੰਟ ਲਾਈਨ ਵਰਕਰਾਂ ਨੂੰ ਬਚਾਉਣ ਲਈ ਅਮਰੀਕਾ ਵੱਲੋਂ ਤੁਰੰਤ ਰੈਪਿਡ ਡਾਇਗੋਨਸਟਿਕ ਟੈਸਟਕਿੱਟ, ਵੈਂਟੀਲੇਟਰ ਅਤੇ ਪੀ.ਪੀ.ਈ. ਕਿੱਟ ਉਪਲਬਧ ਕਰਵਾਈਆਂ ਜਾਣਗੀਆਂ।
ਇਸ ਤੋਂ ਪਹਿਲਾਂ ਕੋਰੋਨਾ ਇਨਫੈਕਸ਼ਨ ਖ਼ਿਲਾਫ਼ ਲੜਾਈ ਵਿਚ ਭਾਰਤ ਨੂੰ ਬ੍ਰਿਟੇਨ ਦਾ ਸਾਥ ਮਿਲਿਆ। ਬ੍ਰਿਟੇਨ ਨੇ ਭਾਰਤ ਨੂੰ 600 ਅਜਿਹੇ ਉਪਕਰਨ ਭੇਜਣ ਦੀ ਘੋਸ਼ਣਾ ਕੀਤੀ ਹੈ ਜੋ ਕੋਰੋਨਾ ਖ਼ਿਲਾਫ਼ ਲੜਾਈ ਵਿਚ ਕੰਮ ਆਉਣਗੇ। ਐਤਵਾਰ ਨੂੰ ਵੈਂਟੀਲੇਟਰ ਅਤੇ ਆਕਸੀਜਨ ਕੰਸੇਟ੍ਰੇਟਰ ਦੀ ਪਹਿਲੀ ਖੇਪ ਯੂਕੇ ਤੋਂ ਰਵਾਨਾ ਵੀ ਹੋ ਗਈ, ਜੋ ਮੰਗਲਵਾਰ ਤੱਕ ਦਿੱਲੀ ਪਹੁੰਚ ਸਕਦੀ ਹੈ।
ਨੋਟ- ਭਾਰਤ ਦਾ ਹੌਂਸਲਾ ਵਧਾਉਣ ਲਈ 'ਤਿਰੰਗੇ' ਦੇ ਰੰਗ 'ਚ ਰੰਗਿਆ ਬੁਰਜ ਖਲੀਫਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
15 ਮਈ ਤੱਕ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਹੋਣਗੀਆਂ 5600 ਮੌਤਾਂ, ਅਮਰੀਕੀ ਸਟੱਡੀ ’ਚ ਦਾਅਵਾ
NEXT STORY