ਆਓਗਾਦੋਯਗੁ: ਬੁਰਕੀਨਾ ਫਾਸੋ ਦੇ ਉੱਤਰੀ ਹਿੱਸੇ ਵਿਚ ਇਕ ਪੁਲਸ ਚੌਕੀ 'ਤੇ ਹਮਲੇ ਦੀ ਕੋਸ਼ਿਸ਼ ਦੌਰਾਨ 18 ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਥੇ ਸੁਰੱਖਿਆ ਬਲ ਜਿਹਾਦੀ ਵਿਧਰੋਹ ਨੂੰ ਰੋਕਣ ਦੇ ਲਈ ਸੰਘਰਸ਼ ਕਰ ਰਹੇ ਹਨ। ਪੁਲਸ ਨੇ ਬੁੱਧਵਾਰ ਸੋਓਮ ਸੂਬੇ ਦੇ ਆਰਬਿਡਾ ਵਿਚ ਹੋਏ ਹਮਲੇ ਤੋਂ ਬਾਅਦ ਇਕ ਬਿਆਨ ਵਿਚ ਕਿਹਾ ਕਿ ਤੁਰੰਤ ਪ੍ਰਤੀਕਿਰਿਆ ਤੋਂ ਬਾਅਦ ਹਮਲੇ ਨੂੰ ਰੋਕ ਦਿੱਤਾ ਗਿਆ। ਬਿਆਨ ਵਿਚ ਦੱਸਿਆ ਗਿਆ ਕਿ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਹੈ ਤੇ ਸੱਤ ਹੋਰ ਪੁਲਸ ਅਧਿਕਾਰੀ ਜ਼ਖਮੀ ਹੋਏ ਹਨ। ਘਟਨਾ ਵਾਲੀ ਥਾਂ ਤੋਂ ਜਿਹਾਦੀਆਂ ਦੇ ਹਥਿਆਰ, ਮੋਟਰਸਾਇਕਲ ਤੇ ਜੀਪੀਐੱਸ ਉਪਕਰਨ ਬਰਾਮਦ ਹੋਏ ਹਨ।
ਗਲਾਸਗੋ 'ਚ ਆਯੋਜਿਤ ਸੈਮੀਨਾਰ 'ਚ ਗੁਰਭਜਨ ਸਿੰਘ ਗਿੱਲ ਨੇ ਰਚਾਇਆ ਸੰਵਾਦ
NEXT STORY