ਬੋਵੀਨਾ — ਅਮਰੀਕਾ ਦੇ ਮਿਸੀਸਿਪੀ 'ਚ ਸ਼ਨੀਵਾਰ ਸਵੇਰੇ ਅੰਤਰਰਾਜੀ ਰੂਟ 20 'ਤੇ ਇਕ ਬੱਸ ਪਲਟ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 37 ਹੋਰ ਜ਼ਖਮੀ ਹੋ ਗਏ। 'ਮਿਸੀਸਿਪੀ ਹਾਈਵੇ ਪੈਟਰੋਲ' ਨੇ ਇਹ ਜਾਣਕਾਰੀ ਦਿੱਤੀ। ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ, ਛੇ ਯਾਤਰੀਆਂ ਦੀ ਮੌਕੇ 'ਤੇ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਬੱਸ ਹਾਈਵੇਅ ਤੋਂ ਫਿਸਲ ਗਈ ਅਤੇ ਵਾਰੇਨ ਕਾਉਂਟੀ ਦੇ ਬੋਵਿਨਾ ਨੇੜੇ ਪਲਟ ਗਈ।
ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਇਹ ਹਾਦਸਾ ਟਾਇਰ ਫਟਣ ਕਾਰਨ ਵਾਪਰਿਆ। ਵਾਰੇਨ ਕਾਉਂਟੀ ਦੇ ਕੋਰੋਨਰ ਡੱਗ ਹਸਕੀ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਇੱਕ 6 ਸਾਲਾ ਲੜਕਾ ਅਤੇ ਉਸਦੀ 16 ਸਾਲਾ ਭੈਣ ਸ਼ਾਮਲ ਹੈ। ਦੋਵਾਂ ਦੀ ਪਛਾਣ ਉਨ੍ਹਾਂ ਦੀ ਮਾਂ ਨੇ ਕੀਤੀ। ਉਨ੍ਹਾਂ ਕਿਹਾ ਕਿ ਅਧਿਕਾਰੀ ਬਾਕੀ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਿਲੀਜ਼ ਦੇ ਅਨੁਸਾਰ, 37 ਯਾਤਰੀਆਂ ਨੂੰ ਵਿਕਸਬਰਗ ਅਤੇ ਜੈਕਸਨ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ।
ਖਾਲਿਸਤਾਨ ਸਮਰਥਕ ਇੰਦਰਜੀਤ ਸਿੰਘ ਗੋਸਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਭਾਰਤ ਸਰਕਾਰ 'ਤੇ ਲਾਏ ਗੰਭੀਰ ਦੋਸ਼
NEXT STORY