ਬਰੇਸ਼ੀਆ (ਦਲਵੀਰ ਸਿੰਘ ਕੈਂਥ) ਇਹ ਖ਼ਬਰ ਉਹਨਾਂ ਭਾਰਤੀਆਂ ਲਈ ਵਿਸ਼ੇਸ਼ ਹੈ ਜਿਹੜੇ ਕਿ ਇਟਲੀ ਆਕੇ ਛੋਟੇ ਰਾਸਤੇ ਰਾਹੀਂ ਜਲਦੀ ਅਮੀਰ ਹੋਣ ਲਈ ਹਰ ਉਹ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ ਜਿਹੜਾ ਉਹਨਾਂ ਨੂੰ ਸਿਵਾਏ ਸਲਾਖਾਂ ਪਿੱਛੇ ਲਿਜਾਣ ਦੇ ਹੋਰ ਕਿਧਰੇ ਨਹੀਂ ਲੈਕੇ ਜਾਂਦਾ ਹੈ। ਇਟਲੀ ਦੇ ਲੰਬਾਰਦੀਆ ਸੂਬੇ ਦੇ ਜ਼ਿਲ੍ਹਾ ਬਰੇਸ਼ੀਆ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਾਰਤੀ ਦੀ 1 ਮਿਲੀਅਨ ਯੂਰੋ ਤੋਂ ਵੱਧ ਨਕਦੀ ਸਮੇਤ ਜਾਇਦਾਦ ਇਟਲੀ ਪੁਲਸ ਨੇ ਜ਼ਬਤ ਕੀਤੀ ਹੈ। 1 ਮਿਲੀਅਨ ਯੂਰੋ ਤੋਂ ਵੱਧ ਦੀ ਨਕਦੀ ਸਮੇਤ ਪੁਲਸ ਨੇ ਭਾਰਤੀ ਵਿਅਕਤੀ ਦੀ ਜਿਹੜੀ ਜਾਇਦਾਦ ਜਬਤ ਕੀਤੀ, ਉਸ ਵਿੱਚ ਘਰਾਂ ਸਮੇਤ ਗੱਡੀਆਂ ਵੀ ਸ਼ਾਮਿਲ ਹਨ।
ਇਟਾਲੀਅਨ ਮੀਡੀਏ ਅਨੁਸਾਰ ਇਹ ਭਾਰਤੀ ਅਜਿਹੇ ਅਪਰਾਧਿਕ ਗਰੁੱਪ ਦਾ ਹਿੱਸਾ ਸੀ, ਜਿਸ ਨੇ 55 ਮਿਲੀਅਨ ਯੂਰੋ ਤੋਂ ਵੱਧ ਦੀ ਧੋਖਾਧੜੀ ਫਰਜ਼ੀ ਬਿੱਲਾਂ ਦੁਆਰਾ ਕੀਤੀ। ਹੋਇਆ ਇੰਝ ਕਿ ਇਟਲੀ ਦੇ ਲੰਬਾਰਦੀਆ ਸੂਬੇ ਵਿੱਚ 23 ਕੰਪਨੀਆਂ ਪਲਾਸਟਿਕ, ਲੱਕੜ ਅਤੇ ਹੋਰ ਧਾਤਾਂ ਨਾਲ ਸਬੰਧਤ ਕਾਰੋਬਾਰ ਕਰਦੀਆਂ ਸਨ, ਜਿਹਨਾਂ ਵਿੱਚੋਂ 20 ਇਟਾਲੀਅਨ ਅਤੇ 3 ਪੋਲੈਂਡ ਦੀਆਂ ਸਨ ਜਿਹੜੀਆਂ ਕਿ ਖਾਸ ਤੌਰ 'ਤੇ ਫਰਜ਼ੀ ਬਿੱਲਾਂ ਲਈ ਬਣੀਆਂ ਸਨ।ਇਹ ਕੰਪਨੀਆਂ ਇਟਲੀ ਦੇ ਮਾਫ਼ੀਏ ਦੀ ਰਕਮ ਨੂੰ ਵੀ ਆਪਣੇ ਢੰਗ ਰਾਹੀਂ 1 ਨੰਬਰ ਵਿੱਚ ਤਬਦੀਲ ਕਰਦੀਆਂ ਸਨ, ਜਿਹਨਾਂ ਦੀ ਭਿਣਕ ਇਟਲੀ ਦੀ ਪੁਲਸ ਨੂੰ ਪੈ ਚੁੱਕੀ ਸੀ ਤੇ ਇਸ ਚੋਰ ਬਾਜ਼ਾਰੀ ਦਾ ਪਰਦਾਫਾਸ ਕਰਨ ਲਈ ਇਟਲੀ ਦੇ ਸੂਬੇ ਲੰਬਾਰਦੀਆ ਦੇ ਵਿਸ਼ੇਸ਼ ਪੁਲਸ ਸੈੱਲ ਮਾਫ਼ੀਆ ਵਿਰੋਧੀ ਡਾਇਰੈਕਟੋਰੇਟ, ਫਲਾਇੰਗ ਸਕੁਐਡ ਅਤੇ ਵਿੱਤੀ ਪੁਲਸ ਦੇ ਯੂਨਿਟ ਵੱਲੋਂ ਕਾਰਵਾਈ ਕਰਦਿਆਂ ਸਾਲ 2021 ਵਿੱਚ 14 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ, ਜਿਹਨਾਂ ਫਰਜ਼ੀ ਬਿੱਲਾਂ ਦੁਆਰਾ ਪ੍ਰਸ਼ਾਸ਼ਨ ਨੂੰ ਗੁੰਮਰਾਹ ਕਰ ਲੱਖਾਂ ਯੂਰੋ ਦੀ ਧੋਖਾਧੜੀ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਮਹਿੰਗਾਈ ਦਾ ਵੱਡਾ ਝਟਕਾ ; ਪੈਟਰੋਲ-ਡੀਜ਼ਲ ਦੀਆਂ ਕੀਮਤਾਂ 415 ਰੁਪਏ ਦੇ ਪਾਰ! ਗੁਆਂਢੀ ਮੁਲਕ 'ਚ ਮਚੀ ਹਾਹਾਕਾਰ
ਇਸ ਆਪਰਾਧਿਕ ਗਰੁੱਪ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ।ਇਹ ਭਾਰਤੀ ਵਿਅਕਤੀ ਫਰਜ਼ੀ ਬਿੱਲਾਂ ਨੂੰ ਬਣਾਕੇ ਦੇਣ ਲਈ ਸੰਬਧਤ ਕੰਪਨੀਆਂ ਤੋਂ 3 ਤੋਂ 4 ਪ੍ਰਤੀਸ਼ਤ ਕਮਿਸ਼ਨ ਲੈਂਦਾ ਸੀ।ਜਿਸ ਰਾਹੀ ਇਸ ਨੇ ਲੱਖਾਂ ਯੂਰੋ ਦਾ ਇਲਾਕੇ ਵਿੱਚ ਸਾਮਰਾਜ ਖੜ੍ਹਾ ਕੀਤੀ ਜਿਸ ਨੂੰ ਬੀਤੇ ਦਿਨ ਇਟਲੀ ਪੁਲਸ ਨੇ ਜ਼ਬਤ ਕਰ ਉਹਨਾਂ ਲੋਕਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ ਜਿਹੜੇ ਕਿ ਗੈਰ ਕਾਨੂੰਨੀ ਢੰਗ ਨਾਲ ਇਟਲੀ ਵਿੱਚ ਵੱਡੀਆਂ ਜਾਇਦਾਤਾਂ ਜਾਂ ਕਾਰੋਬਾਰ ਖੜ੍ਹੇ ਕਰ ਰਹੇ।ਜ਼ਿਕਰਯੋਗ ਹੈ ਕਿ ਇਸ ਸੂਬੇ ਵਿੱਚ ਕੁਝ ਦਿਨ ਪਹਿਲਾਂ ਵੀ ਇਟਲੀ ਪੁਲਸ ਨੇ ਗੈਰ-ਕਾਨੂੰਨੀ ਕੰਮਾਂ ਰਾਹੀ ,ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਧੰਦਿਆਂ ਰਾਹੀਂ ਤੇ ਆਪਣੇ ਹੀ ਭਾਰਤੀ ਭਰਾਵਾਂ ਦਾ ਸੋਸ਼ਣ ਕਰ ਕਰੀਬ 2 ਮਿਲੀਅਨ ਯੂਰੋ ਦੀ ਬਣਾਈ ਕਥਿਤ ਜਾਇਦਾਦ ਨੂੰ ਜ਼ਬਤ ਕੀਤਾ ਹੈ ਜਿਹਨਾਂ ਨੂੰ 3 ਭਾਰਤੀਆਂ ਨੇ ਸਿਰਫ਼ 6-7 ਸਾਲ ਵਿੱਚ ਬਣਾਇਆ ਸੀ ।ਇਟਲੀ ਵਿੱਚ ਕੁਝ ਭਾਰਤੀ ਲੋਕਾਂ ਦਾ ਗੈਰ-ਕਾਨੂੰਨੀ ਕੰਮਾਂ ਵਿੱਚ ਸ਼ਾਮਿਲ ਹੋਣ ਦਾ ਕਾਰਨਾਮਾ ਸਮੁੱਚੇ ਭਾਈਚਾਰੇ ਲਈ ਬਦਨਾਮੀ ਦਾ ਕਾਰਨ ਬਣ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਮੈਂ ਮਰਿਆ ਤਾਂ ਤੁਹਾਡਾ ਦੇਸ਼ ਵੀ ਖ਼ਤਮ..!', ਕਿਮ ਜੋਂਗ ਨੇ ਪਰਮਾਣੂ ਹਮਲੇ ਨੂੰ ਲੈ ਕੇ ਕੀਤਾ ਵੱਡਾ ਐਲਾਨ
NEXT STORY