ਕੋਲੰਬੋ (ਭਾਸ਼ਾ) : ਮੱਧ ਸ੍ਰੀਲੰਕਾ ਵਿਚ ਸ਼ਨੀਵਾਰ ਨੂੰ ਇਕ ਯਾਤਰੀ ਬੱਸ ਡੂੰਘੀ ਖੱਡ ਵਿਚ ਡਿੱਗ ਗਈ, ਜਿਸ ਨਾਲ 13 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਕੋਲੰਬੋ ਤੋਂ ਕਰੀਬ 240 ਕਿਲੋਮੀਟਰ ਪੂਰਬ ਵਿਚ ਪਾਸਰਾ ਸ਼ਹਿਰ ਦੇ ਨੇੜੇ ਬੱਸ ਇਕ ਖੱਡ ਵਿਚ ਡਿੱਗ ਗਈ।
ਇਹ ਵੀ ਪੜ੍ਹੋ: ਜਹਾਜ਼ ’ਚ ਚੜ੍ਹਦੇ ਸਮੇਂ 3 ਵਾਰ ਪੌੜੀਆਂ ਤੋਂ ਤਿਲਕੇ ਅਮਰੀਕੀ ਰਾਸ਼ਟਰਪਤੀ , ਵੇਖੋ ਵੀਡੀਓ
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਬੱਸ ਇਸੇ ਸ਼ਹਿਰ ਲਈ ਰਵਾਨਾ ਹੋਈ ਸੀ। ਪੁਲਸ ਬੁਲਾਰੇ ਅਜਿਤ ਰੋਹਨ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਚਾਲਕ ਦੀ ਲਾਪਰਵਾਈ ਨਾਲ ਹਾਦਸਾ ਵਾਪਰਿਆ ਹੈ। ਅਜੇ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਹਾਦਸੇ ਵਿਚ ਚਾਲਕ ਬਚਿਆ ਜਾਂ ਨਹੀਂ। ਸਥਾਨਕ ਮੀਡੀਆ ਨੇ ਦੱਸਿਆ ਕਿ ਬੱਸ ਵਿਚ 70 ਤੋਂ ਜ਼ਿਆਦਾ ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਹਿੰਦੂ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
ਚੀਨ ਦੀ ਵੈਕਸੀਨ ਲੈਣ ਤੋਂ ਬਾਅਦ ਪਾਕਿ PM ਇਮਰਾਨ ਖਾਨ ਨੂੰ ਹੋਇਆ ਕੋਰੋਨਾ
NEXT STORY