ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੀ ਹਰੀਪੁਰ ਜੇਲ੍ਹ ’ਚ ਆਯੋਜਿਤ ਅੱਤਵਾਦ ਵਿਰੋਧੀ ਅਦਾਲਤ ਨੇ 14 ਜੁਲਾਈ 2021 ਨੂੰ ਇਕ ਬੱਸ ਨੂੰ ਬੰਬ ਧਮਾਕੇ ਨਾਲ ਉਡਾ ਕੇ ਬੱਸ ’ਚ ਸਵਾਰ 10 ਚੀਨੀ ਇੰਜੀਨੀਅਰਾਂ ਸਮੇਤ 13 ਲੋਕਾਂ ਦੇ ਕਤਲ ਦੇ 2 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸਮੇਤ 40 ਲੱਖ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ, ਜਦਕਿ ਇਸ ਕੇਸ ’ਚ 4 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ।
ਸੂਤਰਾਂ ਅਨੁਸਾਰ 14 ਅਪ੍ਰੈਲ 2021 ਨੂੰ ਇਕ ਬੱਸ 10 ਚੀਨੀ ਇੰਜੀਨੀਅਰਾਂ ਸਮੇਤ 3 ਪਾਕਿਸਤਾਨੀ ਇੰਜੀਨੀਅਰਾਂ ਨੂੰ ਲੈ ਕੇ ਚੀਨ ਵੱਲੋਂ ਬਣਾਏ ਜਾ ਰਹੇ ਦਾਸੂ ਹਾਈਡ੍ਰੋ ਪਾਵਰ ਪ੍ਰੋਜੈਕਟ ’ਤੇ ਜਾ ਰਹੀ ਸੀ ਤਾਂ ਰਸਤੇ ’ਚ ਅੱਤਵਾਦੀਆਂ ਨੇ ਬਾਰੂਦੀ ਸੁਰੰਗ ਵਿਛਾ ਕੇ ਬੱਸ ਨੂੰ ਉਡਾ ਦਿੱਤਾ ਸੀ, ਜਿਸ ਨਾਲ ਇਹ ਸਾਰੇ ਲੋਕ ਮਾਰੇ ਗਏ ਸਨ।
ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਸਜਾਦ ਅਹਿਮਦ ਖਾਨ ਨੇ ਅੱਜ ਹਰੀਪੁਰ ਜੇਲ੍ਹ ਕੰਪਲੈਕਸ ’ਚ ਆਯੋਜਿਤ ਅਦਾਲਤ ’ਚ ਦੋਸ਼ੀ ਮੁਹੰਮਦ ਹੁਸੈਨਾ ਉਰਫ ਸਾਈਦ ਮੁਹੰਮਦ ਉਰਫ ਜਵਾਨ ਉਰਫ ਮਾਮਾ ਪੁੱਤਰ ਅਬਦੁੱਲ ਰਹੀਮ ਵਾਸੀ ਸਬੀਨ ਬਰਾਤ ਅਤੇ ਮੁਹੰਮਦ ਅਯਾਜ਼ ਉਰਫ ਜਾਨ ਵਾਸੀ ਜੁਰਾਈ ਬਾਲੂ ਨੂੰ ਇਹ ਸਜ਼ਾ ਸੁਣਾਈ। ਅਦਾਲਤ ਨੇ ਦੋਸ਼ੀਆਂ ’ਤੇ 40 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ, ਜੋ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਵੇਗਾ। ਅਦਾਲਤ ਨੇ ਜਿਨ੍ਹਾਂ ਦੋਸ਼ੀਆਂ ਨੂੰ ਬਰੀ ਕੀਤਾ, ਉਨ੍ਹਾਂ ’ਚ ਸ਼ੌਕਤ ਅਲੀ, ਅਨਵਰ ਅਲੀ ਅਤੇ ਫ਼ਜ਼ਲ ਸ਼ਾਮਲ ਹਨ, ਜਦਕਿ ਇਕ ਦੋਸ਼ੀ ਨੂੰ ਅਦਾਲਤ ਪਹਿਲਾਂ ਹੀ ਜ਼ਮਾਨਤ ’ਤੇ ਛੱਡ ਚੁੱਕੀ ਹੈ।
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਸੰਬਰ 'ਚ ਪਰਤ ਸਕਦੇ ਹਨ ਪਾਕਿਸਤਾਨ: ਰਿਪੋਰਟ
NEXT STORY