ਲੰਡਨ— ਮੱਛਰ ਪਲਾਸਟਿਕ ਖਾ ਕੇ ਸਾਡੀ ਫੂਡ ਚੇਨ ਨੂੰ ਖਰਾਬ ਕਰ ਰਹੇ ਹਨ। ਖੋਜਕਾਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਨਵਾਂ ਤਰੀਕਾ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਕੇ ਨੁਕਸਾਨ ਪਹੁੰਚਾ ਸਕਦਾ ਹੈ। ਮਾਈਕ੍ਰੋਪਲਾਸਟਿਕ ਦਰਅਸਲ ਪਲਾਸਟਿਕ ਦੇ ਉਹ ਛੋਟੇ-ਛੋਟੇ ਟੁਕੜੇ ਹਨ ਜੋ ਮਨੁੱਖੀ ਨਿਰਮਤ ਕੂੜੇ ਤੋਂ ਬਣਦੇ ਹਨ। ਸਿੰਥੈਟਿਕ ਕੱਪੜੇ, ਕਾਰ ਦੇ ਟਾਇਰ ਅਤੇ ਕਾਂਟੈਕਟ ਲੈਂਜ਼ ਤੋਂ ਨਿਕਲੇ ਇਹ ਟੁਕੜੇ ਦੁਨੀਆ ਦੇ ਮਹਾਸਾਗਰਾਂ ’ਚ ਭਰ ਰਹੇ ਹਨ।
ਇਨ੍ਹਾਂ ਮਾਈਕ੍ਰੋਪਲਾਸਟਿਕ ਦੀ ਪਛਾਣ ਕਰਨਾ ਮੁਸ਼ਕਲ ਹੈ ਅਤੇ ਉਨ੍ਹਾਂ ਨੂੰ ਇਕੱਠਾ ਕਰਨਾ ਕਾਫੀ ਔਖਾ ਹੈ। ਇਹ ਸਮੁੰਦਰੀ ਜੀਵਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਮਨੁੱਖੀ ਸਿਹਤ ਲਈ ਇਕ ਵੱਡਾ ਖਤਰਾ ਪੈਦਾ ਕਰ ਸਕਦੇ ਹਨ। ਦਰਅਸਲ ਇਹ ਖੁਰਾਕ ਲੜੀ ਅਤੇ ਦੂਸ਼ਿਤ ਪਾਣੀ ਦੀ ਸਪਲਾਈ ਰਾਹੀਂ ਫੈਲ ਰਹੇ ਹਨ। ਰੀਡਿੰਗ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਕੋਲ ਪਹਿਲੀ ਵਾਰ ਇਸ ਗੱਲ ਦੇ ਸਬੂਤ ਹਨ ਕਿ ਮਾਈਕ੍ਰੋ ਪਲਾਸਟਿਕ ਮੱਛਰ ਅਤੇ ਹੋਰ ਕੀੜਿਅਾਂ ਦੇ ਮਾਧਿਅਮ ਰਾਹੀਂ ਹਵਾ ਨਾਲ ਸਾਡੇ ਈਕੋ ਸਿਸਟਮ ’ਚ ਦਾਖਲ ਹੋ ਸਕਦੇ ਹਨ। ਟੀਮ ਨੇ ਦੇਖਿਆ ਕਿ ਮੱਛਰਾਂ ਦੇ ਲਾਰਵੇ ਮਾਈਕ੍ਰੋ ਪਲਾਸਟਿਕ ਨੂੰ ਖਾ ਰਹੇ ਹਨ। ਇਸਦਾ ਅਰਥ ਹੈ ਕਿ ਜੋ ਵੀ ਜੰਗਲੀ ਜੀਵ ਉਨ੍ਹਾਂ ਉੱਡਣ ਵਾਲੇ ਕੀੜਿਅਾਂ ਨੂੰ ਖਾ ਰਹੇ ਹਨ ਉਹ ਵੀ ਪਲਾਸਟਿਕ ਨੂੰ ਪਚਾ ਰਹੇ ਹਨ।
ਇਸ ਅਧਿਐਨ ਦੀ ਮੁੱਖ ਖੋਜਕਾਰ ਅਤੇ ਰੀਡਿੰਗ ਯੂਨੀਵਰਸਿਟੀ ਦੀ ਬਾਇਓਲਾਜੀਕਲ ਸਾਇੰਟਿਸਟ ਅਮਾਂਡਾ ਕੈਲਾਘਨ ਨੇ ਦੱਸਿਆ ਕਿ ਇਹ ਕਾਫੀ ਵਿਆਪਕ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਇਕ ਉਦਾਹਰਣ ਦੇ ਰੂਪ ’ਚ ਮੱਛਰ ’ਤੇ ਦੇਖ ਰਹੇ ਸੀ ਪਰ ਉਥੇ ਕਈ ਕਿਸਮ ਦੇ ਕੀੜੇ ਪਾਣੀ ’ਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਵੀ ਮੱਛਰਾਂ ਦੇ ਲਾਰਵਾ ਵਰਗੀ ਲਾਈਫ ਸਾਈਕਲ ਹੈ। ਉਹ ਲਾਰਵਾ ਪਾਣੀ ’ਚ ਪਈਅਾਂ ਚੀਜਾਂ ਖਾਂਦੇ ਹਨ ਅਤੇ ਫਿਰ ਵੱਧ-ਫੁੱਲ ਜਾਂਦੇ ਹਨ।
ਅਜਿਹੇ ਕੀੜਿਅਾਂ ਨੂੰ ਖਾਣ ਵਾਲੇ ਕਈ ਜਾਨਵਰ ਹਨ, ਜਿਨ੍ਹਾਂ ’ਚ ਚਮਗਿੱਦੜ ਅਤੇ ਮੱਕੜੀਅਾਂ ਦੀਅਾਂ ਕਈ ਨਸਲਾਂ ਸ਼ਾਮਲ ਹਨ। ਉਨ੍ਹਾਂ ਨੂੰ ਦੂਜੇ ਜੀਵ ਖਾਂਦੇ ਹਨ। ਡਾ. ਕੈਲਾਘਨ ਨੇ ਕਿਹਾ ਕਿ ਇਹ ਮੂਲ ਰੂਪ ਨਾਲ ਪ੍ਰਦੂਸ਼ਣ ਦਾ ਇਕ ਨਵਾਂ ਰਸਤਾ ਹੈ ਜਿਸ ਨੂੰ ਪਹਿਲਾਂ ਕਦੀ ਨਹੀਂ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਟੀਮ ਨੇ ਲੈਬ ਕੰਡੀਸ਼ਨ ’ਚ ਇਸ ਸਥਿਤੀ ਨੂੰ ਦੇਖਿਆ ਹੈ ਪਰ ਇਹ ਬਹੁਤ ਸੰਭਵ ਹੈ ਕਿ ਇਹ ਪ੍ਰਕਿਰਿਆ ਜੰਗਲ ’ਚ ਪਹਿਲਾਂ ਤੋਂ ਚੱਲ ਰਹੀ ਹੋਵੇ। ਇਹ ਇਕ ਵੱਡੀ ਸਮੱਸਿਆ ਹੈ ਅਤੇ ਵਾਤਾਵਰਣ ’ਚ ਪਹਿਲਾਂ ਤੋਂ ਹੀ ਮੌਜੂਦ ਪਲਾਸਟਿਕ ਸਾਡੇ ਨਾਲ ਬਹੁਤ ਲੰਮੇ ਸਮੇਂ ਤੱਕ ਰਹੇਗੀ।
ਲੱਕੜੀਅਾਂ ਜਾਂ ਕੋਲੇ ’ਤੇ ਖਾਣਾ ਪਕਾਉਣ ਨਾਲ ਵਧ ਜਾਂਦੈ ਸਾਹ ਦੀ ਬੀਮਾਰੀ ਦਾ ਖਤਰਾ
NEXT STORY