ਇਸਲਾਮਾਬਾਦ— ਪਾਕਿਸਤਾਨ ਦੇ ਇਕ ਹਰਮਨਪਿਆਰੇ ਪਹਾੜੀ ਰਿਸੋਰਟ ਵਿਖੇ ਪੇਂਡੂਆਂ ਵਲੋਂ ਗੈਰ-ਕਾਨੂੰਨੀ ਢੰਗ ਨਾਲ ਲਾਈ ਗਈ ਇਕ ਕੇਬਲ ਕਾਰ ਦੇ ਖੱਡ ਵਿਚ ਡਿੱਗਣ ਨਾਲ ਘੱਟੋ-ਘੱਟ 11 ਵਿਅਕਤੀ ਮਾਰੇ ਗਏ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇਹ ਦੁਖਦਾਈ ਹਾਦਸਾ ਇਸਲਾਮਾਬਾਦ ਤੋਂ ਲਗਭਗ 30 ਕਿਲੋਮੀਟਰ ਦੂਰ ਮਰੀ ਵਿਖੇ ਬਨਵਾਰੀ ਅਤੇ ਛੜਾ ਪਾਣੀ ਪਿੰਡਾਂ ਦਰਮਿਆਨ ਹੋਇਆ।
ਮੌਕੇ 'ਤੇ ਮੌਜੂਦ ਲੋਕਾਂ ਨੇ ਜਿਓ ਨਿਊਜ਼ ਨੂੰ ਦੱਸਿਆ ਕਿ ਜ਼ੋਰਦਾਰ ਹਵਾ ਚੱਲਣ ਕਾਰਨ ਕੇਬਲ ਕਾਰ ਟੁੱਟ ਗਈ। ਜ਼ਖ਼ਮੀਆਂ ਦੀ ਹਾਲਤ ਅਤਿਅੰਤ ਗੰਭੀਰ ਦੱਸੀ ਜਾਂਦੀ ਹੈ ਕਿਉਂਕਿ ਕੇਬਲ ਕਾਰ 400 ਫੁੱਟ ਦੀ ਉਚਾਈ ਤੋਂ ਜ਼ਮੀਨ 'ਤੇ ਡਿੱਗੀ ਸੀ।
ਸਿੰਘ ਬ੍ਰ੍ਰਦਰਜ਼ ਡਰਬੀ ਫੁੱਟਬਾਲ ਕਲੱਬ ਵਲੋਂ ਕਰਵਾਏ ਫੁੱਟਬਾਲ ਟੂਰਨਾਮੈਂਟ 'ਚ ਸੌ ਦੇ ਲੱਗਭਗ ਟੀਮਾਂ ਨੇ ਲਿਆ ਭਾਗ
NEXT STORY