ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ’ਚ ਜਿਥੇ ਜੰਗਲੀ ਅੱਗਾਂ ਨੇ ਭਾਰੀ ਨੁਕਸਾਨ ਕੀਤਾ ਹੈ, ਉੱਥੇ ਹੀ ਸਟੇਟ ’ਚ ਕਈ ਹਾਦਸੇ ਅਜਿਹੇ ਵੀ ਹੋਏ ਹਨ, ਜਿੱਥੇ ਘਰੇਲੂ ਅੱਗਾਂ ਨੇ ਵੀ ਲੋਕਾਂ ਦੀ ਜਾਨ ਲਈ ਹੈ। ਅਜਿਹੀ ਹੀ ਇਕ ਜਾਨਲੇਵਾ ਘਟਨਾ ਮਰਸੇਡ ਕਾਊਂਟੀ ਦੇ ਡੌਸ ਪਾਲੋਸ ਦੇ ਇਕ ਪੇਂਡੂ ਖੇਤਰ ’ਚ ਵੀਰਵਾਰ ਨੂੰ ਵਾਪਰੀ ਹੈ। ਇਸ ਖੇਤਰ ਵਿਚਲੇ ਇਕ ਘਰ ’ਚ ਅੱਗ ਲੱਗਣ ਨਾਲ ਇਸ ’ਚ ਰਹਿੰਦੇ ਪੰਜ ਲੋਕਾਂ ਦੇ ਪਰਿਵਾਰ ਦੀ ਮੌਤ ਹੋ ਗਈ ਹੈ, ਜਿਸ ’ਚ 3 ਬੱਚੇ ਵੀ ਸ਼ਾਮਲ ਹਨ। ਮਰਸੇਡ ਕਾਊਂਟੀ ਦੇ ਪੁਲਸ ਅਧਿਕਾਰੀਆਂ ਅਨੁਸਾਰ ਅੱਗ ਬੁਝਾਊ ਕਰਮਚਾਰੀ ਵੀਰਵਾਰ ਸਵੇਰੇ 5:00 ਵਜੇ ਦੇ ਕਰੀਬ ਬੈਟਨ ਰੋਡ ਅਤੇ ਜੂਲੀਪ ਐਵੇਨਿਊ ਦੇ ਨਜ਼ਦੀਕ ਘਰ ’ਚ ਅੱਗ ਬੁਝਾਉਣ ਲਈ ਪਹੁੰਚੇ।
ਆਪਣੀ ਕਾਰਵਾਈ ਦੌਰਾਨ ਫਾਇਰ ਫਾਈਟਰਜ਼ ਨੂੰ ਘਰ ਦੇ ਅੰਦਰ ਦੋ ਬਾਲਗ ਅਤੇ ਤਿੰਨ ਬੱਚੇ ਮ੍ਰਿਤਕ ਹਾਲਤ ’ਚ ਮਿਲੇ। ਅਧਿਕਾਰੀਆਂ ਵੱਲੋਂ ਮ੍ਰਿਤਕਾਂ ਦੀ ਪਛਾਣ ਰੂਬੇਨ ਐਂਡਰੇਡ (40), ਜੁਆਨਾ ਯਾਨੇਜ਼ (35), ਕ੍ਰਿਸਟੋਫਰ ਐਂਡਰੇਡ (11), ਜੁਡੀਥ ਐਂਡਰੇਡ (4) ਅਤੇ ਹੈਕਟਰ ਐਂਡਰੇਡ (1) ਵਜੋਂ ਕੀਤੀ ਗਈ ਹੈ। ਕੈਲ ਫਾਇਰ ਅਨੁਸਾਰ ਇਹ ਸੰਭਵ ਤੌਰ ’ਤੇ ਇਕ ਦੁਰਘਟਨਾ ਹੈ। ਕੈਲ ਫਾਇਰ ਵਿਭਾਗ ਨੇ ਇਸ ਘਟਨਾ ’ਚ ਮ੍ਰਿਤਕ ਲੋਕਾਂ ਲਈ ਅਫਸੋਸ ਪ੍ਰਗਟ ਕੀਤਾ ਹੈ ਅਤੇ ਹਾਦਸੇ ਸਬੰਧੀ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਚੀਨ ਨੇ ਰਾਸ਼ਟਰੀ ਦਿਵਸ 'ਤੇ ਤਾਈਵਾਨ ਵੱਲ ਭੇਜੇ 25 ਲੜਾਕੂ ਜਹਾਜ਼
NEXT STORY