ਕੈਲੀਫੋਰਨੀਆ (ਏਜੰਸੀ)- ਸ਼ਕਤੀਸ਼ਾਲੀ ਵਾਯੂਮੰਡਲ ਗੜਬੜੀ ਕਾਰਨ ਪਏ ਮੋਹਲੇਧਾਰ ਮੀਂਹ, ਤੂਫ਼ਾਨ, ਹੜ੍ਹ ਅਤੇ ਬਿਜਲੀ ਦੇ ਕੱਟਾਂ ਨੇ ਦੱਖਣੀ ਕੈਲੀਫੋਰਨੀਆ ਵਿੱਚ ਹਜ਼ਾਰਾਂ ਘਰਾਂ ਅਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਉਥੇ ਹੀ ਤੂਫ਼ਾਨ ਕਾਰਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਵਾਯੂਮੰਡਲ ਦੀ ਗੜਬੜੀ ਕਾਰਨ ਸੋਮਵਾਰ ਨੂੰ ਸੂਬੇ ਵਿਚ ਭਾਰੀ ਮੀਂਹ, ਹੜ੍ਹ, ਪਹਾੜਾਂ ਵਿੱਚ ਕਈ ਫੁੱਟ ਤੱਕ ਬਰਫਬਾਰੀ ਅਤੇ ਜ਼ਮੀਨ ਖਿਸਕ ਗਈ। ਹਾਲੀਵੁੱਡ ਸ਼ਹਿਰ, ਲਾਸ ਏਂਜਲਸ ਤੂਫਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਜਿਸ ਵਿੱਚ ਲਗਭਗ 1.4 ਮਿਲੀਅਨ ਲੋਕ ਰਹਿੰਦੇ ਹਨ। ਉਨ੍ਹਾਂ ਨੂੰ ਅਚਾਨਕ ਹੜ੍ਹ ਦੀਆਂ ਚੇਤਾਵਨੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਹਾਲੀਵੁੱਡ ਹਿਲਸ ਅਤੇ ਬੇਵਰਲੀ ਹਿਲਸ ਸ਼ਾਮਲ ਹਨ, ਜਿੱਥੇ ਫਿਲਮੀ ਸਿਤਾਰੇ ਰਹਿੰਦੇ ਹਨ। ਸੋਮਵਾਰ ਦੁਪਹਿਰ ਨੂੰ ਮੇਅਰ ਕੈਰਨ ਬਾਸ ਵੱਲੋਂ ਲਾਸ ਏਂਜਲਸ ਸ਼ਹਿਰ ਲਈ ਸਥਾਨਕ ਐਮਰਜੈਂਸੀ ਦੀ ਸਥਿਤੀ ਜਾਰੀ ਕੀਤੀ ਗਈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਭਾਰਤੀ-ਅਮਰੀਕੀ ਨਿੱਕੀ ਹੈਲੀ ਨੂੰ ਮਿਲ ਰਹੀਆਂ ਧਮਕੀਆਂ, ਸੀਕਰੇਟ ਸਰਵਿਸ ਤੋਂ ਮੰਗੀ ਸੁਰੱਖਿਆ
ਮੌਸਮ ਸੇਵਾ ਨੇ ਕਿਹਾ ਕਿ ਅਚਨਚੇਤ ਹੜ੍ਹ ਕਿਸੇ ਵੀ ਤੂਫਾਨ ਨਾਲ ਪੈਦਾ ਹੋਣ ਵਾਲੇ ਸਭ ਤੋਂ ਕਮਜ਼ੋਰ ਬਵੰਡਰ ਨਾਲੋਂ ਵੀ ਬਹੁਤ ਵੱਡਾ ਖ਼ਤਰਾ ਹੈ ਅਤੇ ਜ਼ਿਆਦਾਤਰ ਖੇਤਰ ਵਿੱਚ ਖਤਰਨਾਕ ਹੜ੍ਹ ਆਉਣ ਦੀ ਸੰਭਾਵਨਾ ਹੈ। ਮੌਸਮ ਸੇਵਾ ਨੇ ਕੁਝ ਖੇਤਰਾਂ ਵਿੱਚ 5 ਤੋਂ 8 ਇੰਚ ਵਾਧੂ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ 8 ਦੱਖਣੀ ਕੈਲੀਫੋਰਨੀਆ ਕਾਉਂਟੀਆਂ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਹੈ। ਸੂਬੇ ਦੇ ਅਧਿਕਾਰੀਆਂ ਨੇ ਲਾਸ ਏਂਜਲਸ ਅਤੇ ਸੈਂਟਾ ਬਾਰਬਰਾ ਸਮੇਤ ਕਈ ਕਾਉਂਟੀਆਂ ਵਿੱਚ ਵਸਨੀਕਾਂ ਲਈ ਨਿਕਾਸੀ ਦੇ ਆਦੇਸ਼ ਵੀ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ: ਇਟਲੀ ਦੀ ਪਹਿਲੀ ਪੰਜਾਬਣ ਰਾਜਦੀਪ ਕੌਰ ਪ੍ਰਵਾਸੀ ਔਰਤਾਂ ਲਈ ਬਣੀ ਮਿਸਾਲ, ਤੇਲ ਟੈਂਕਰ ਦੀ ਕਰ ਰਹੀ ਡਰਾਈਵਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ 'ਚ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ, ਕਾਰ ਬੀਮਾ ਹੋਵੇਗਾ 600 ਡਾਲਰ ਮਹਿੰਗਾ
NEXT STORY