ਸੈਕਰਾਮੈਂਟੋ/ਅਮਰੀਕਾ (ਭਾਸ਼ਾ) : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲੇ 50 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ ਹਨ, ਸੰਕ੍ਰਮਣ ਦੇ ਸਭ ਤੋਂ ਜਾਣੇ-ਪਛਾਣੇ ਮਾਮਲਿਆਂ ਵਾਲਾ ਇਹ ਪਹਿਲਾ ਸੂਬਾ ਬਣ ਗਿਆ ਹੈ। ਸਰਕਾਰੀ ਅੰਕੜਿਆਂ ਵਿਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਦੀ ਰਿਪੋਰਟ ਮੁਤਾਬਕ ਸੂਬੇ ਵਿਚ ਸੰਕ੍ਰਮਣ ਦਾ ਪਹਿਲਾ ਮਾਮਲਾ 25 ਜਨਵਰੀ 2020 ਨੂੰ ਸਾਹਮਣੇ ਆਇਆ ਸੀ। ਇਸ ਦੇ ਠੀਕ 292 ਦਿਨ ਬਾਅਦ ਉਸੇ ਸਾਲ 11 ਨਵਬੰਰ ਨੂੰ ਸੰਕ੍ਰਮਣ ਦੇ ਮਾਮਲੇ ਵੱਧ ਕੇ 10 ਲੱਖ ਹੋ ਗਏ ਸਨ। ਇਸ ਦੇ ਬਾਅਦ 44 ਦਿਨ ਵਿਚ ਸੂਬੇ ਵਿਚ ਸੰਕ੍ਰਮਣ ਦੇ ਮਾਮਲੇ 20 ਲੱਖ ਤੋਂ ਜ਼ਿਆਦਾ ਹੋ ਗਏ ਸਨ।
ਇਹ ਵੀ ਪੜ੍ਹੋ : ਸੂਡਾਨ ’ਚ ਸੋਨੇ ਦੀ ਖਾਨ ਧੱਸਣ ਕਾਰਨ 38 ਲੋਕਾਂ ਦੀ ਮੌਤ
ਸੂਬੇ ਵਿਚ ਸੰਕ੍ਰਮਣ ਨਾਲ 75,500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਕੈਲੀਫੋਰਨੀਆ ਨੂੰ ਦੇਸ਼ ਦੇ ਜ਼ਿਆਦਾਤਰ ਸਥਾਨਾਂ ਨਾਲ ਵਾਇਰਸ ਦੇ ‘ਉਚ’ ਪ੍ਰਸਾਰ ਵਾਲੇ ਖੇਤਰ ਦੀ ਸੂਚੀ ਵਿਚ ਪਾਇਆ ਹੈ। ਇਸ ਦੌਰਾਨ ਸੂਬੇ ਵਿਚ ਸੰਕ੍ਰਮਿਤਾਂ ਦੇ ਹਸਪਤਾਲ ਵਿਚ ਦਾਖ਼ਲ ਹੋਣ ਦੇ ਮਾਮਲੇ ਹੋਲੀ-ਹੋਲੀ ਵੱਧ ਰਹੇ ਹਨ। ਪਿਛਲੇ 7 ਦਿਨਾਂ ਵਿਚ ਹਸਪਤਾਲਾਂ ਵਿਚ ਦਾਖ਼ਲ ਹੋਣ ਦੇ ਮਾਮਲੇ 12 ਫ਼ੀਸਦੀ ਤੱਕ ਵੱਧ ਗਏ ਹਨ। ਇਸ ਦੌਰਾਨ 4,401 ਲੋਕ ਹਸਪਤਾਲ ਵਿਚ ਦਾਖ਼ਲ ਹੋਏ ਹਨ। ਇਨ੍ਹਾਂ ਮਾਮਲਿਆਂ ਵਿਚ ਅਜੇ ਇਹ ਸਪਸ਼ਟ ਨਹੀਂ ਹੈ ਕਿ ਇਨ੍ਹਾਂ ਵਿਚ ਨਵੇਂ ਵੇਰੀਐਂਟ ਓਮੀਕਰੋਨ ਦੇ ਕਿੰਨੇ ਮਾਮਲੇ ਹਨ।
ਇਹ ਵੀ ਪੜ੍ਹੋ : ਇਸ ਨੌਜਵਾਨ ਨੇ ਜਲ੍ਹਿਆਂਵਾਲਾ ਕਤਲੇਆਮ ਦਾ ਬਦਲਾ ਲੈਣ ਲਈ ਬ੍ਰਿਟਿਸ਼ ਮਹਾਰਾਣੀ ਨੂੰ ਮਾਰਨ ਦੀ ਦਿੱਤੀ ਸੀ ਧਮਕੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸੂਡਾਨ ’ਚ ਸੋਨੇ ਦੀ ਖਾਨ ਧੱਸਣ ਕਾਰਨ 38 ਲੋਕਾਂ ਦੀ ਮੌਤ
NEXT STORY