ਕੈਲੀਫੋਰਨੀਆ- ਅਮਰੀਕਾ ਵਿਚ ਪਿਛਲੇ ਸਾਲ 25 ਅਗਸਤ ਨੂੰ ਇਕ ਬਜ਼ੁਰਗ ਸਿੱਖ ਪਰਮਜੀਤ ਸਿੰਘ ਦਾ ਕਤਲ ਕੀਤਾ ਗਿਆ ਸੀ ਅਤੇ ਕੁਝ ਦਿਨਾਂ ਬਾਅਦ ਵਿਦੇਸ਼ੀ ਨੌਜਵਾਨ ਕੈਰੀਟਰ ਰਹੋਆਡਸ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਦੋਸ਼ ਹੈ ਕਿ ਉਸ ਨੇ 64 ਸਾਲਾ ਬਜ਼ੁਰਗ ਦੇ ਗਲੇ 'ਤੇ ਚਾਕੂ ਮਾਰ ਕੇ ਉਨ੍ਹਾਂ ਦਾ ਕਤਲ ਕੀਤਾ ਸੀ ਤੇ 22 ਸਾਲਾ ਕੈਰੀਟਰ ਖ਼ਿਲਾਫ਼ ਮੁਕੱਦਮਾ ਚੱਲ ਰਿਹਾ ਸੀ ਪਰ ਬੀਤੇ ਦਿਨੀਂ ਕੈਲੀਫੋਰਨੀਆ ਦੀ ਸੁਪੀਰੀਅਰ ਅਦਾਲਤ ਨੇ ਸ਼ੱਕੀ ਕਾਤਲ ਨੂੰ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਹੈ। ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ ਕਿ ਬਜ਼ੁਰਗ ਸਿੱਖ ਪਰਮਜੀਤ ਸਿੰਘ ਦਾ ਕਤਲ ਕੈਰੀਟਰ ਨੇ ਹੀ ਕੀਤਾ ਹੈ।
ਇਸ ਨੂੰ ਅੰਨਾ ਕਾਨੂੰਨ ਹੀ ਕਿਹਾ ਜਾ ਸਕਦਾ ਹੈ ਜਦਕਿ ਅਦਾਲਤ ਅੱਗੇ ਕਈ ਲੋਕਾਂ ਨੇ ਗਵਾਹੀ ਦਿੱਤੀ ਹੈ ਕਿ ਉਨ੍ਹਾਂ ਨੇ ਕੈਰੀਟਰ ਨੂੰ ਉਸ ਥਾਂ ਤੋਂ ਭੱਜਦੇ ਦੇਖਿਆ ਸੀ, ਜਿੱਥੇ ਬਜ਼ੁਰਗ ਸਿੱਖ ਦੀ ਲਾਸ਼ ਪਈ ਸੀ। ਇਸ ਦੇ ਇਲਾਵਾ ਕੈਰੀਟਰ ਦੀ ਗੱਡੀ ਵਿਚੋਂ ਉਹ ਚਾਕੂ ਵੀ ਮਿਲਿਆ ਹੈ। ਪਰਮਜੀਤ ਸਿੰਘ ਦੇ ਹੱਥ 'ਤੇ ਵੀ ਚਾਕੂ ਨਾਲ ਹੋਏ ਜ਼ਖ਼ਮਾਂ ਦੇ ਨਿਸ਼ਾਨ ਸਨ, ਜਿਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੇ ਆਪਣੀ ਜਾਨ ਬਚਾਉਣ ਲਈ ਸੰਘਰਸ਼ ਕੀਤਾ ਸੀ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿੰਘ ਦਾ ਬਟੂਆ ਤੇ ਫੋਨ ਉਨ੍ਹਾਂ ਦੀ ਲਾਸ਼ ਕੋਲ ਸਨ, ਜਿਸ ਤੋਂ ਸਪੱਸ਼ਟ ਹੈ ਕਿ ਕੈਰੀਟਰ ਉਨ੍ਹਾਂ ਦਾ ਕਤਲ ਕਰਨ ਹੀ ਆਇਆ ਸੀ, ਲੁੱਟ-ਖੋਹ ਕਰਨ ਲਈ ਨਹੀਂ।
ਗਰੇਚਨ ਟੈਲੀ ਪਾਰਕ ਵਿਚ ਇਹ ਵਾਰਦਾਤ ਵਾਪਰੀ ਸੀ ਤੇ ਉੱਥੋਂ ਦੇ ਕੈਮਰਿਆਂ ਵਿਚ ਵੀ ਦਿਖਾਈ ਦੇ ਰਿਹਾ ਹੈ ਕਿ ਕੈਰੀਟਰ ਵਰਗਾ ਨੌਜਵਾਨ ਇੱਥੋਂ ਭੱਜ ਕੇ ਜਾ ਰਿਹਾ ਸੀ ਅਤੇ ਉਸ ਦੀ ਗੱਡੀ ਵਿਚ ਲੱਗੇ ਜੀ. ਪੀ. ਐੱਸ. ਤੋਂ ਵੀ ਸਪੱਸ਼ਟ ਹੈ ਕਿ ਜਦ ਕਤਲ ਹੋਇਆ ਤਾਂ ਉਹ ਉੱਥੇ ਮੌਜੂਦ ਸੀ। ਕੈਰੀਟਰ ਦੀ ਗੱਡੀ ਵਿਚੋਂ ਇਕ ਚਾਕੂ ਮਿਲਿਆ ਹੈ ਤੇ ਉਸ ਦੇ ਘਰੋਂ ਵੀ ਕਈ ਚਾਕੂ ਬਰਾਮਦ ਕੀਤੇ ਗਏ ਸਨ। ਇਨ੍ਹਾਂ ਸਾਰੇ ਸਬੂਤਾਂ ਦੇ ਬਾਵਜੂਦ ਜੱਜ ਮਾਈਕਲ ਮੁਲਵੀਹਿਲ ਨੇ ਕਿਹਾ ਕਿ ਅਜੇ ਵੀ ਸਬੂਤ ਕਾਫੀ ਨਹੀਂ ਹਨ।
ਇਸ ਫ਼ੈਸਲੇ ਦੇ ਬਾਅਦ ਸਥਾਨਕ ਸਿੱਖ ਭਾਈਚਾਰੇ ਨੇ ਆਪਣਾ ਰੋਸ ਟਵਿੱਟਰ 'ਤੇ ਕੱਢਿਆ ਤੇ ਭਾਰਤੀਆਂ ਸਣੇ ਵਿਦੇਸ਼ੀ ਵੀ #ਜਸਟਿਸ ਫਾਰ ਪਰਮਜੀਤ ਸਿੰਘ (#justiceforparmjitsingh) ਨਾਲ ਜੁੜ ਗਏ। ਸਭ ਇਸ ਬਜ਼ੁਰਗ ਸਿੱਖ ਨੂੰ ਨਿਆਂ ਦਿਵਾਉਣ ਲਈ ਕੋਸ਼ਿਸ਼ ਕਰ ਰਹੇ ਹਨ।
ਰਾਸ਼ਟਰਪਤੀ ਟਰੰਪ ਤੇ ਵ੍ਹਾਈਟ ਹਾਊਸ ਨੇ ਕੋਰੋਨਾ ਨਾਲ ਜੁੜੇ ਇਨ੍ਹਾਂ 4 ਨਿਯਮਾਂ ਦਾ ਕੀਤਾ ਉਲੰਘਣ
NEXT STORY