ਕੈਲੀਫੋਰਨੀਆ— ਕੈਲੀਫੋਰਨੀਆ ਸਥਿਤ ਲਾਂਗ ਬੀਚ ਉੱਤੇ ਪੁਲਸ ਹਿਰਾਸਤ ਵਿਚ ਮੁਸਲਿਮ ਔਰਤ ਦਾ ਹਿਜਾਬ ਜਬਰਨ ਉਤਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਦਾਲਤ ਨੇ ਔਰਤ ਦੇ ਪੱਖ ਵਿਚ ਫੈਸਲਾ ਦਿੰਦੇ ਹੋਏ ਪੁਲਸ ਉੱਤੇ 85,000 ਡਾਲਰ ਦਾ ਜ਼ੁਰਮਾਨਾ ਲਗਾਇਆ ਹੈ ।
2015 ਵਿਚ ਪਤੀ ਨਾਲ ਲੋ ਰਾਈਡਰ ਵਹੀਕਲ ਉੱਤੇ ਜਾ ਰਹੀ ਕਰਿਸਟੀ ਪਾਵੇਲ ਨੂੰ ਇਕ ਟਰੈਫਿਕ ਸਟਾਪ ਉੱਤੇ ਪੁਲਸ ਨੇ ਰੋਕਿਆ । ਜਿਸ ਤੋਂ ਬਾਅਦ 2016 ਵਿਚ ਕਰਿਸਟੀ ਨੇ ਪੁਲਸ ਉੱਤੇ ਜ਼ਬਰਨ ਹਿਜਾਬ ਹਟਾਉਣ ਦਾ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਰਜ ਕੀਤਾ । ਹੁਣ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਪੁਲਸ ਵੱਲੋਂ ਔਰਤ ਨੂੰ 85,000 ਡਾਲਰ ਦਿੱਤੇ ਜਾਣਗੇ।
ਦਰਜ ਕੇਸ ਵਿਚ ਕਿਹਾ ਗਿਆ, ਇਸ ਦੌਰਾਨ ਉਸ ਨੇ ਖੁਦ ਨੂੰ ਅਪਮਾਨਿਤ ਮਹਿਸੂਸ ਕੀਤਾ ਅਤੇ ਕਿਹਾ ਕਿ ਉਸ ਦੀ ਧਾਰਮਿਕ ਮਾਨਤਾਵਾਂ ਦੀ ਉਲੰਘਣਾ ਕੀਤੀ ਗਈ ਸੀ । ਸੀ. ਐਨ. ਐਨ. ਅਨੁਸਾਰ ਕਰਿਸਟੀ ਦੇ ਨਾਮ ਤੋਂ ਚੋਰੀ ਦਾ ਵਾਰੰਟ ਹੋਣ ਕਾਰਨ ਪੁਲਸ ਨੇ ਉਸ ਨੂੰ ਗਿਰਫਤਾਰ ਕੀਤਾ ਸੀ । ਹਾਲਾਂਕਿ ਉਸ ਦੇ ਪਤੀ ਨੇ ਮਹਿਲਾ ਪੁਲਸ ਦੀ ਮੰਗ ਕੀਤੀ ਸੀ ਪਰ ਪੁਲਿਸ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਕਰਿਸਟੀ ਨੂੰ ਕਿਹਾ ਕਿ ਉਸ ਨੂੰ ਆਪਣਾ ਹਿਜਾਬ ਉਤਾਰਨਾ ਹੋਵੇਗਾ । ਕਰਿਸਟੀ ਪੂਰੀ ਰਾਤ ਜੇਲ ਵਿਚ ਰਹੀ । ਜਦੋਂ ਉਸ ਦੇ ਪਤੀ ਨੇ ਬੌਂਡ ਦਿੱਤਾ ਉਦੋਂ ਜਾ ਕੇ ਉਹ ਰਿਹਾਅ ਹੋਈ ।
ਇਸ ਗੱਲ ਲਈ ਕੌਂਸਲ ਆਨ ਅਮੈਰੀਕਨ ਇਸਲਾਮਿਕ ਰਿਲੇਸ਼ੰਸ ਨੇ ਇਕ ਪ੍ਰੈਸ ਰਿਲੀਜ਼ ਵਿਚ ਕਰਿਸਟੀ ਦੀ ਪ੍ਰਸ਼ੰਸਾ ਕਰਦੇ ਹੋਏ ਤਾਰੀਫ ਕੀਤੀ ਹੈ । ਦੱਸ ਦਈਏ ਇਸ ਮਾਮਲੇ ਨੂੰ ਅਦਾਲਤ ਵਿਚ ਲਿਜਾਣ ਤੋਂ ਪਹਿਲਾਂ ਕਰਿਸਟੀ ਨੇ ਕੌਂਸਲ ਨੂੰ ਦੱਸਿਆ ਸੀ ਕਿ ਉਹ ਇਸ ਤਰ੍ਹਾਂ ਦੀ ਘਟਨਾ ਕਿਸੇ ਹੋਰ ਮੁਸਲਿਮ ਔਰਤ ਨਾਲ ਨਹੀਂ ਹੋਣ ਦੇਣਾ ਚਾਹੁੰਦੀ ਹੈ ਅਤੇ ਇਸ ਲਈ ਅਦਾਲਤ ਜਾ ਰਹੀ ਹੈ ।
ਕੂੜੇ ਦੇ ਢੇਰ 'ਚੋ ਆ ਰਹੀ ਸੀ ਆਵਾਜ਼, ਜਦੋਂ ਲੋਕਾਂ ਨੇ ਦੇਖਿਆ ਤਾਂ ਖੁੱਲ੍ਹੀਆਂ ਰਹਿ ਗਈ ਅੱਖਾਂ
NEXT STORY