ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਕੈਲੀਫੋਰਨੀਆ ਵਿਚ ਜੰਗਲੀ ਅੱਗ ਪਿਛਲੇ ਮਹੀਨਿਆਂ ਤੋਂ ਤਬਾਹੀ ਮਚਾ ਰਹੀ ਹੈ ਜਿਸ ਕਰਕੇ ਕਾਫੀ ਨੁਕਸਾਨ ਵੀ ਹੋ ਗਿਆ ਹੈ। ਇਸ ਅੱਗ ਦੇ ਅਜੇ ਹੋਰ ਭੜਕਣ ਦਾ ਖਦਸ਼ਾ ਹੈ।
ਇਸ ਸੰਬੰਧੀ ਮਾਹਰ ਚਿਤਾਵਨੀ ਵੀ ਜਾਰੀ ਕਰ ਚੁੱਕੇ ਹਨ। ਤੇਜ਼ ਹਵਾਵਾਂ ਅਤੇ ਘੱਟ ਨਮੀ ਦੇ ਕਾਰਨ ਕ੍ਰੀਕ ਫਾਇਰ ਖੇਤਰ ਵਿਚ ਮੰਗਲਵਾਰ ਸ਼ਾਮ ਤੱਕ ਅੱਗ ਦੇ ਫੈਲਣ ਲਈ ਖਰਾਬ ਮੌਸਮ ਦੀ ਸੰਭਾਵਨਾ ਹੈ।ਜਿਸ ਸੰਬੰਧੀ ਰਾਸ਼ਟਰੀ ਮੌਸਮ ਸੇਵਾ ਦੁਆਰਾ ਚਿਤਾਵਨੀ ਦਿੱਤੀ ਗਈ ਹੈ। ਰਾਜ ਦੇ ਦੱਖਣੀ ਸੀਅਰਾ ਅਤੇ ਨੇਵਾਦਾ ਖੇਤਰ ਜਿਆਦਾ ਰਿਸਕ ਤੇ ਹਨ।NWS ਅਧਿਕਾਰੀਆਂ ਅਨੁਸਾਰ ਉੱਤਰ ਤੋਂ ਪੂਰਬੀ ਹਵਾਵਾਂ 20 ਤੋਂ 30 ਮੀਲ ਪ੍ਰਤੀ ਘੰਟਾ ਦੇ ਹਿਸਾਬ ਨਾਲ 50 ਮੀਲ ਪ੍ਰਤੀ ਘੰਟਾ ਅਤੇ ਨਮੀ 5% ਤੋਂ 10% ਰਹਿਣ ਦੀ ਉਮੀਦ ਹੈ।
ਫਾਇਰ ਅਧਿਕਾਰੀਆਂ ਨੇ ਕਿਹਾ ਕਿ ਅੱਗ ਬੁਝਾਉਣ ਵਾਲੇ ਕਾਮੇ ਸੰਭਾਵਤ ਤੌਰ ਆਪਣੀ ਯੋਜ਼ਨਾ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਤ ਕਰਨਗੇ। ਕੈਲੀਫੋਰਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਅੱਗ ਦੀ ਘਟਨਾ ਨਾਲ 3,65,714 ਏਕੜ ਜਮੀਨ ਸੜ ਗਈ ਹੈ। ਇਸ ਅੱਗ ਦੇ ਪ੍ਰਭਾਵਾਂ ਤਹਿਤ ਸਿਹਤ ਅਧਿਕਾਰੀਆਂ ਨੇ ਪੈਦਾ ਹੋਏ ਧੂੰਏਂ ਨੂੰ ਵੀ ਹਾਨੀਕਾਰਕ ਦੱਸਿਆ ਹੈ। ਦਿਲ ਜਾਂ ਫੇਫੜਿਆਂ ਦੀ ਬੀਮਾਰੀ ਵਾਲੇ ਵਿਅਕਤੀਆਂ ਨੂੰ ਆਪਣੇ ਡਾਕਟਰਾਂ ਦੀ ਸਲਾਹ ਦੀ ਪਾਲਣਾ ਕਰਨੀ ਚਾਹੀਦੀ ਹੈ। ਅੱਗ ਨਾਲ ਪੈਦਾ ਹੋਏ ਧੂੰਏ ਕਰਕੇ ਖੇਤਰ ਵਿੱਚ ਹਵਾ ਦੀ ਗੁਣਵੱਤਾ ਵੀ ਘਟੀ ਹੈ। ਇਸ ਲਈ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਇਸ ਖੇਤਰ ਵਿਚ ਇਹ ਫਾਇਰ ਫਿਲਹਾਲ ਮੈਮੌਥ ਲੇਕਸ ਲਈ ਕੋਈ ਖ਼ਤਰਾ ਨਹੀਂ ਹੈ ਅਤੇ ਆਉਣ ਵਾਲੀ ਹਵਾ ਵੀ ਮੈਮੌਥ ਤੋਂ ਬੇਕਾਬੂ ਅੱਗ ਨੂੰ ਦੂਰ ਧੱਕ ਦੇਵੇਗੀ ਜਦਕਿ ਅੱਗ ਬੁਝਾਊ ਅਧਿਕਾਰੀਆਂ ਨੇ ਕਿਹਾ ਕਿ ਪਿੰਕਸੀਅਨ ਪਹਾੜ ਅਤੇ ਵਰਮੀਲੀਅਨ ਦੇ ਕੁਝ ਹਿੱਸੇ ਲੱਗੀ ਅੱਗ ਨਾਲ ਤਕਰੀਬਨ ਇਕੱਠੇ ਸੜ ਚੁੱਕੇ ਹਨ।
ਸੈਕਸ ਚੇਂਜ ਕਰਵਾਉਣ ਤੋਂ ਬਾਅਦ ਹੁਣ ਭਰਾ ਬਣੀਆਂ ਇਹ 2 'ਭੈਣਾਂ'
NEXT STORY