ਫਨਾਮ ਪੇਨ (ਏਜੰਸੀ): ਕੰਬੋਡੀਆ ਵਿੱਚ ਦਹਾਕਿਆਂ ਤੱਕ ਸੱਤਾ ਸੰਭਾਲਣ ਵਾਲੇ ਪ੍ਰਧਾਨ ਮੰਤਰੀ ਹੁਨ ਸੇਨ ਨੇ ਕਿਹਾ ਕਿ ਉਹ ਤਿੰਨ ਹਫ਼ਤਿਆਂ ਵਿੱਚ ਅਹੁਦਾ ਛੱਡ ਦੇਣਗੇ ਅਤੇ ਆਪਣੇ ਵੱਡੇ ਪੁੱਤਰ ਹੁਨ ਮਾਨੇਟ ਨੂੰ ਸੱਤਾ ਸੌਂਪ ਦੇਣਗੇ। ਪ੍ਰਧਾਨ ਮੰਤਰੀ ਹੁਨ ਸੇਨ ਨੇ ਬੁੱਧਵਾਰ ਨੂੰ ਇਹ ਘੋਸ਼ਣਾ ਉਦੋਂ ਕੀਤੀ ਜਦੋਂ ਉਨ੍ਹਾਂ ਦੀ ਕੰਬੋਡੀਅਨ ਪੀਪਲਜ਼ ਪਾਰਟੀ ਨੇ ਹਫ਼ਤੇ ਦੇ ਅੰਤ ਵਿੱਚ ਹੋਈਆਂ ਚੋਣਾਂ ਵਿੱਚ ਮੁੱਖ ਵਿਰੋਧੀ ਧਿਰ 'ਤੇ ਲਗਭਗ ਹੂੰਝਾਫੇਰ ਜਿੱਤ ਹਾਸਲ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਭੁੱਖਮਰੀ ਦਾ ਕਹਿਰ, Global Hunger Index 'ਚ ਮਿਲਿਆ 99ਵਾਂ ਸਥਾਨ
ਹਾਲਾਂਕਿ ਪੱਛਮੀ ਦੇਸ਼ਾਂ ਅਤੇ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਇਹ ਚੋਣਾਂ ਨਾ ਤਾਂ ਆਜ਼ਾਦ ਹਨ ਅਤੇ ਨਾ ਹੀ ਨਿਰਪੱਖ ਹਨ। ਹੁਨ ਸੇਨ ਪਿਛਲੇ 38 ਸਾਲਾਂ ਤੋਂ ਦੇਸ਼ ਦੀ ਅਗਵਾਈ ਕਰ ਰਹੇ ਹਨ ਅਤੇ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਆਪਣੇ ਵੱਡੇ ਪੁੱਤਰ ਹੁਨ ਮਨੇਟ ਨੂੰ ਵਾਗਡੋਰ ਸੌਂਪਣਗੇ। ਹੁਨ ਮਾਨੇਟ ਇਸ ਸਮੇਂ ਦੇਸ਼ ਦੀ ਸੈਨਾ ਦੇ ਮੁਖੀ ਹਨ ਅਤੇ ਉਸ ਨੇ ਐਤਵਾਰ ਨੂੰ ਹੋਈਆਂ ਚੋਣਾਂ ਵਿੱਚ ਪਹਿਲੀ ਵਾਰ ਸੰਸਦੀ ਸੀਟ ਜਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ 'ਚ ਭੁੱਖਮਰੀ ਦਾ ਕਹਿਰ, Global Hunger Index 'ਚ ਮਿਲਿਆ 99ਵਾਂ ਸਥਾਨ
NEXT STORY