ਦਮਿਸ਼ਕ, (ਏਜੰਸੀਆਂ)– ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਨੇ ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਦੇ ਆਖਰੀ ਗੜ੍ਹ ਸੀਰੀਆ ਦੇ ਸ਼ਹਿਰ ਬਘੋਜ ’ਤੇ ਬੰਬ ਧਮਾਕੇ ਕਰਨ ਸਮੇਂ ਚਿੱਟੇ ਫਾਸਫੋਰਸ ਦੀ ਵਰਤੋਂ ਕੀਤੀ। ਸਥਾਨਕ ਮੀਡੀਆ ਨੇ ਐਤਵਾਰ ਦੱਸਿਆ ਕਿ ਹੁਣ ਉਕਤ ਸ਼ਹਿਰ ’ਚ ਆਈ. ਐੱਸ. ਦੇ ਅੱਤਵਾਦੀ ਰਹਿ ਗਏ ਹਨ। ਇਨ੍ਹਾਂ ਵਿਰੁੱਧ ਜ਼ੋਰਦਾਰ ਮੁਹਿੰਮ ਚੱਲ ਰਹੀ ਹੈ। ਕੌਮਾਤਰੀ ਨਿਯਮਾਂ ਮੁਤਾਬਕ ਚਿੱਟੇ ਫਾਸਫੋਰਸ ਦੀ ਵਰਤੋ ਨਹੀਂ ਕੀਤੀ ਜਾ ਸਕਦੀ। ਉਂਝ ਅਮਰੀਕਾ ਨੇ ਕਿਹਾ ਹੈ ਕਿ ਉਸ ਵਲੋਂ ਇਸ ਫਾਸਫੋਰਸ ਦੀ ਵਰਤੋਂ ਨਹੀਂ ਕੀਤੀ ਜਾ ਰਹੀ।
ਟਰੂਡੋ ਨੇ ਕੀਤਾ ਮੰਤਰੀ ਮੰਡਲ 'ਚ ਫੇਰ ਬਦਲ
NEXT STORY