ਮਨੀਲਾ— ਦੱਖਣੀ ਫਿਲਪੀਨਜ਼ ਟਾਪੂ 'ਚ ਇਸਲਾਮਿਕ ਸਟੇਟ (ਆਈ. ਐੱਸ.) ਸਮਰਥਕ ਅੱਤਵਾਦੀਆਂ ਦੇ ਹਮਲੇ 'ਚ 6 ਫੌਜੀਆਂ ਦੀ ਮੌਤ ਹੋ ਗਈ ਜਦਕਿ 4 ਹੋਰ ਜ਼ਖਮੀ ਹੋ ਗਏ। ਫੌਜ ਦੇ ਇਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਫੌਜ ਮਰਾਵੀ ਸ਼ਹਿਰ ਨੂੰ ਮੁੜ ਤੋਂ ਆਪਣੇ ਕੰਟਰੋਲ 'ਚ ਲੈਣ ਮਗਰੋਂ ਅੱਤਵਾਦੀਆਂ ਦੀ ਤਾਕ ਵਿਚ ਸੀ। ਇਸੇ ਦੌਰਾਨ ਸੁਮਸ਼ਿਪਮ ਇਲਾਕੇ 'ਚ ਕੁਝ ਅੱਤਵਾਦੀਆਂ ਦੀ ਭਾਲ ਵਿਚ ਲੱਗੇ ਉਸ ਦੇ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋ ਗਿਆ, ਜਿਸ ਵਿਚ 10 ਫੌਜੀ ਜ਼ਖਮੀ ਹੋ ਗਏ।
ਅਮਰੀਕਾ ਜਾ ਰਹੇ ਪੰਜਾਬੀ ਨਾਲ ਵਾਪਰਿਆ ਭਾਣਾ, ਪਨਾਮਾ ਨਹਿਰ 'ਚ ਡੁੱਬਣ ਨਾਲ ਹੋਈ ਮੌਤ
NEXT STORY