ਕਾਬੁਲ (ਯੂ.ਐੱਨ.ਆਈ.): ਅਫਗਾਨਿਸਤਾਨ ਦੇ ਜਨ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਪਿਲਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ। ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਮੁਹਿੰਮ 2021 ਦੀ ਆਖਰੀ ਪੋਲੀਓ ਬੂੰਦ ਮੁਹਿੰਮ ਹੈ। ਇਹ ਦੋ ਹਫ਼ਤਿਆਂ ਤੱਕ ਜਾਰੀ ਰਹੇਗੀ।
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਔਰਤਾਂ ਦੀ ਸਿੱਖਿਆ ਅਤੇ ਨੌਕਰੀਆਂ ਲਈ ਸਿਧਾਂਤਕ ਤੌਰ 'ਤੇ ਵਚਨਬੱਧ : ਮੁਤਾਕੀ
ਇਸ ਹਫ਼ਤੇ ਇਹ ਮੁਹਿੰਮ ਅਫਗਾਨਿਸਤਾਨ ਦੇ 21 ਸੂਬਿਆਂ 'ਚ ਚੱਲੇਗੀ। ਅਗਲੀ ਮੁਹਿੰਮ ਕੰਧਾਰ, ਹੇਲਮੰਦ, ਨਿਮਰੋਜ, ਜਾਬੁਲ, ਉਰੂਜ਼ਗਾਨ, ਨੰਗਰਹਾਰ, ਕੁਨਾਰ, ਨੂਰਿਸਤਾਨ, ਲਗਮਾਨ, ਗਜ਼ਨੀ, ਪਕਤਿਕਾ, ਬਲਖ ਅਤੇ ਘੋਰ ਸੂਬਿਆਂ ਵਿੱਚ ਸ਼ੁਰੂ ਕੀਤੀ ਜਾਵੇਗੀ। ਬਿਆਨ ਵਿਚ ਕਿਹਾ ਗਿਆ ਕਿ ਸੰਯੁਕਤ ਰਾਸ਼ਟਰ ਬਾਲ ਐਮਰਜੈਂਸੀ ਫੰਡ (ਯੂਨਿਸੇਫ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੁਆਰਾ ਤਕਨੀਕੀ ਅਤੇ ਵਿੱਤੀ ਤੌਰ 'ਤੇ ਸਮਰਥਿਤ ਇਸ ਮੁਹਿੰਮ ਵਿਚ 99 ਲੱਖ ਅਫਗਾਨ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਬਿਆਨ ਮੁਤਾਬਕ ਅਫਗਾਨਿਸਤਾਨ ਅਤੇ ਗੁਆਂਢੀ ਪਾਕਿਸਤਾਨ ਦੁਨੀਆ ਦੇ ਸਿਰਫ ਦੋ ਅਜਿਹੇ ਦੇਸ਼ ਹਨ ਜਿੱਥੇ ਹਰ ਸਾਲ ਪੋਲੀਓ ਦੇ ਮਾਮਲੇ ਸਾਹਮਣੇ ਆਉਂਦੇ ਹਨ।
ਕੈਨੇਡਾ ਨੇ ਦੱਖਣੀ ਅਫਰੀਕੀ ਦੇਸ਼ਾਂ ਤੋਂ ਪਰਤਣ ਵਾਲੇ ਨਾਗਰਿਕਾਂ ਨੂੰ ਦਿੱਤੀ ਵੱਡੀ ਰਾਹਤ
NEXT STORY