ਟੋਰਾਂਟੋ (ਪੋਸਟ ਬਿਊਰੋ)- 2006 ਵਿੱਚ ਆਪਣੀ ਚਾਰ ਮਹੀਨਿਆਂ ਦੀ ਗਰਭਵਤੀ ਪਤਨੀ ਦਾ ਗਲਾ ਘੁੱਟ ਕੇ ਉਸ ਦੀ ਲਾਸ਼ ਨੂੰ ਸਾੜਨ ਵਾਲੇ ਪੰਜਾਬੀ ਮੂਲ ਦੇ 51 ਸਾਲਾ ਸਾਬਕਾ ਹਾਈ ਸਕੂਲ ਅਧਿਆਪਕ ਨੂੰ ਕੈਨੇਡਾ ਵਿੱਚ ਪੂਰੀ ਪੈਰੋਲ ਮਿਲ ਗਈ ਹੈ। ਸੀਬੀਸੀ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਮੁਖਤਿਆਰ ਸਿੰਘ ਪੰਘਾਲੀ ਨੂੰ ਸ਼ੁਰਆਤ ਵਿਚ 2011 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਸਰੀ ਦੇ ਘਰ ਵਿੱਚ ਮਨਜੀਤ ਦਾ ਕਤਲ ਕਰਨ ਲਈ 15 ਸਾਲ ਦੀ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਅਕਤੂਬਰ 2006 ਵਿੱਚ ਉਸਦੇ ਪਤੀ ਦੁਆਰਾ ਲਾਪਤਾ ਹੋਣ ਦੀ ਰਿਪੋਰਟ ਤੋਂ ਪੰਜ ਦਿਨ ਬਾਅਦ ਪੁਲਸ ਨੂੰ 31 ਸਾਲਾ ਮਨਜੀਤ ਦੀ ਸੜੀ ਹੋਈ ਲਾਸ਼ ਡੈਲਟਾ ਵਿੱਚ ਰੌਬਰਟਸ ਬੈਂਕ ਨੇੜੇ ਇੱਕ ਬੀਚ 'ਤੇ ਮਿਲੀ ਸੀ। ਮੁਖਤਿਆਰ ਸਿੰਘ, ਜਿਸ ਨੂੰ ਪਹਿਲੀ ਵਾਰ 2007 ਵਿੱਚ ਗ੍ਰਿਫ]ਤਾਰ ਕੀਤਾ ਗਿਆ ਸੀ, 2012 ਵਿੱਚ ਦੂਜੇ ਦਰਜੇ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਬਾਰੇ ਅਪੀਲ ਹਾਰ ਗਿਆ ਸੀ। ਖ਼ਬਰਾਂ ਅਨੁਸਾਰ ਉਸਨੂੰ ਪਿਛਲੇ ਸਾਲ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀ ਅਤੇ 2021 ਵਿੱਚ ਜੇਲ੍ਹ ਤੋਂ ਅਸਥਾਈ ਤੌਰ 'ਤੇ ਗੈਰਹਾਜ਼ਰ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਕੈਨੇਡਾ ਦੇ ਪੈਰੋਲ ਬੋਰਡ ਨੇ ਇਸ ਮਹੀਨੇ ਮੁਖਤਿਆਰ ਸਿੰਘ ਨੂੰ ਪੂਰੀ ਪੈਰੋਲ ਦਿੰਦੇ ਹੋਏ ਉਮੀਦ ਜਤਾਈ ਹੈ ਕਿ ਉਹ ਸਮਾਜ ਲਈ ਕੋਈ ਖ਼ਤਰਾ ਨਹੀਂ ਪੈਦਾ ਕਰੇਗਾ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ 10 ਸਾਲਾਂ ਦੇ ਆਪਣੇ ਪਾਰਟਨਰ ਤੋਂ ਹੋਈ ਵੱਖ
ਉਸਦੀ ਰਿਹਾਈ 'ਤੇ ਸ਼ਰਤਾਂ ਜੋੜਦੇ ਹੋਏ ਬੋਰਡ ਨੇ ਮੁਖਤਿਆਰ ਸਿੰਘ ਨੂੰ ਸ਼ਰਾਬ ਤੋਂ ਪਰਹੇਜ਼ ਕਰਨ ਅਤੇ ਔਰਤਾਂ ਨਾਲ ਸਾਰੇ ਜਿਨਸੀ ਅਤੇ ਗੈਰ-ਜਿਨਸੀ ਸਬੰਧਾਂ ਦੀ ਰਿਪੋਰਟ ਆਪਣੇ ਪੈਰੋਲ ਅਧਿਕਾਰੀ ਨੂੰ ਦੇਣ ਲਈ ਕਿਹਾ। ਉਸ ਨੂੰ ਮਨਜੀਤ ਦੇ ਜੈਵਿਕ ਪਰਿਵਾਰ ਨਾਲ ਸੰਪਰਕ ਨਾ ਕਰਨ ਲਈ ਵੀ ਕਿਹਾ ਗਿਆ ਹੈ, ਜਿਸ ਵਿਚ ਉਸ ਦੀ ਧੀ ਵੀ ਸ਼ਾਮਲ ਹੈ, ਜੋ ਆਪਣੀ ਮਾਂ ਦੀ ਮੌਤ ਵੇਲੇ ਚਾਰ ਸਾਲ ਦੀ ਸੀ। ਬੋਰਡ ਨੇ ਕਿਹਾ ਕਿ ਮੁਖਤਿਆਰ ਸਿੰਘ ਨੇ ਪਛਤਾਵਾ ਦਿਖਾਇਆ, ਜਿਸ ਮਗਰੋਂ ਉਸ ਨੂੰ ਪੈਰੋਲ ਦਿੱਤੀ ਗਈ ਹੈ। ਬੋਰਡ ਨੇ ਮੁਖਤਿਆਰ ਸਿੰਘ ਦੀ ਪੈਰੋਲ ਸੁਣਵਾਈ ਬਾਰੇ ਲਿਖਿਆ, "ਤੁਸੀਂ ਆਪਣੀਆਂ ਕਾਰਵਾਈਆਂ ਲਈ ਅਫ਼ਸੋਸ ਪ੍ਰਗਟ ਕੀਤਾ, ਤੁਸੀਂ ਭਵਿੱਖ-ਮੁਖੀ ਦਿਖਾਈ ਦਿੱਤੇ।" ਇਸ ਵਿੱਚ ਕਿਹਾ ਗਿਆ,"ਤੁਹਾਡਾ ਟੀਚਾ ਤੁਹਾਡੀ ਧੀ ਲਈ ਇੱਕ ਚੰਗਾ ਪਿਤਾ ਬਣਨਾ ਹੈ, ਚਾਹੇ ਉਹ ਤੁਹਾਡੇ ਨਾਲ ਦੁਬਾਰਾ ਸੰਪਰਕ ਸ਼ੁਰੂ ਕਰੇ ਜਾਂ ਨਹੀਂ,"। 2014 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸੁਪਰੀਮ ਕੋਰਟ ਦੇ ਜੱਜ ਨੇ ਜੋੜੇ ਦੀ ਧੀ ਮਾਇਆ ਪੰਘਾਲੀ ਨੂੰ 600,000 ਡਾਲਰ ਤੋਂ ਵੱਧ ਦੀ ਰਾਸ਼ੀ ਦਿੱਤੀ ਸੀ, ਜਿਸ ਨੂੰ ਹੁਣ ਮਨਜੀਤ ਦੀ ਭੈਣ ਪਾਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਖੈਬਰ ਪਖਤੂਨਖਵਾ ਸੂਬੇ 'ਚ ਮੁਕਾਬਲੇ ਦੌਰਾਨ 8 ਅੱਤਵਾਦੀ ਢੇਰ, 4 ਪਾਕਿਸਤਾਨੀ ਫ਼ੌਜੀ ਵੀ ਹੋਏ ਸ਼ਹੀਦ
NEXT STORY