ਵੈੱਬ ਡੈਸਕ- ਕੁਝ ਔਰਤਾਂ ਹੱਥ ਅਤੇ ਪੈਰਾਂ ’ਤੇ ਇੰਨਾ ਧਿਆਨ ਨਹੀਂ ਦਿੰਦੀਆਂ, ਜਿੰਨਾ ਉਹ ਚਿਹਰੇ ਦਾ ਖਿਆਲ ਰੱਖਦੀਆਂ ਹਨ। ਜੇਕਰ ਤੁਸੀਂ ਹੱਥਾਂ ਅਤੇ ਪੈਰਾਂ ਦੇ ਅਣਚਾਹੇ ਵਾਲਾਂ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਕਈ ਕੁਦਰਤੀ ਅਤੇ ਘਰੇਲੂ ਉਪਾਅ ਹਨ, ਜੋ ਨਾ ਸਿਰਫ ਸੁਰੱਖਿਅਤ ਹਨ, ਸਗੋਂ ਤੁਹਾਡੀ ਸਕਿਨ ਨੂੰ ਨਿਖਾਰਨ ਅਤੇ ਨਰਮ ਬਣਾਉਣ ’ਚ ਵੀ ਮਦਦ ਕਰਦੇ ਹਨ। ਜੇਕਰ ਤੁਸੀਂ ਕੈਮੀਕਲ ਪ੍ਰੋਡਕਟਸ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ, ਤਾਂ ਇਨ੍ਹਾਂ ਨੁਸਖਿਆਂ ਨੂੰ ਅਜ਼ਮਾ ਸਕਦੇ ਹੋ।
ਖੰਡ ਅਤੇ ਨਿੰਬੂ ਦਾ ਸਕ੍ਰਬ
ਸਮੱਗਰੀ- 2 ਚੱਮਚ ਖੰਡ, 2 ਚੱਮਚ ਨਿੰਬੂ ਦਾ ਰਸ, 1 ਚੱਮਚ ਸ਼ਹਿਦ
ਵਿਧੀ- ਇਕ ਕਟੋਰੀ ’ਚ ਸਾਰੀਆਂ ਸਮੱਗਰੀਆਂ ਨੂੰ ਮਿਲਾਓ ਅਤੇ ਹਲਕਾ ਗਰਮ ਕਰ ਲਓ। ਇਸ ਨੂੰ ਠੰਢਾ ਹੋਣ ਤੋਂ ਬਾਅਦ ਆਪਣੇ ਹੱਥਾਂ ’ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਰਗੜੋ। 15-20 ਮਿੰਟ ਤੱਕ ਇਸ ਨੂੰ ਸੁੱਕਣ ਦਿਓ, ਫਿਰ ਕੋਸੇ ਪਾਣੀ ਨਾਲ ਧੋਅ ਲਓ। ਇਹ ਮਿਸ਼ਰਣ ਵਾਲਾਂ ਨੂੰ ਜੜ੍ਹ ਤੋਂ ਕਮਜ਼ੋਰ ਕਰਦਾ ਹੈ ਅਤੇ ਸਕਿਨ ਨੂੰ ਐਕਸਫੋਲੀਏਟ ਕਰ ਕੇ ਨਰਮ ਬਣਾਉਂਦਾ ਹੈ।
ਇਹ ਵੀ ਪੜ੍ਹੋ- Diwali ਮੌਕੇ ਘਰ 'ਚ ਜ਼ਰੂਰ ਲਗਾਓ ਇਨ੍ਹਾਂ ਪੱਤਿਆਂ ਨਾਲ ਤਿਆਰ ਤੋਰਨ, ਨਹੀਂ ਲੱਗੇਗੀ ਬੁਰੀ ਨਜ਼ਰ
ਵੇਸਣ, ਹਲਦੀ ਅਤੇ ਦੁੱਧ ਦਾ ਪੈਕ
ਸਮੱਗਰੀ- 2 ਚੱਮਚ ਵੇਸਣ, 2 ਚੁਟਕੀ ਹਲਦੀ, 1-2 ਚੱਮਚ ਦੁੱਧ
ਵਿਧੀ- ਇਨ੍ਹਾਂ ਸਾਰੀਆਂ ਸਮੱਗਰੀਆਂ ਨੂੰ ਮਿਲਾ ਕੇ ਇਕ ਪੇਸਟ ਬਣਾ ਲਓ। ਇਸ ਪੇਸਟ ਨੂੰ ਆਪਣੇ ਹੱਥਾਂ ’ਤੇ ਲਗਾਓ ਅਤੇ ਸੁੱਕਣ ਦਿਓ। ਜਦੋਂ ਇਹ ਸੁੱਕ ਜਾਵੇ, ਤਾਂ ਇਸ ਨੂੰ ਹਲਕੇ ਹੱਥਾਂ ਨਾਲ ਰਗੜ ਕੇ ਕੱਢੋ। ਹਲਦੀ ਵਾਲਾਂ ਦੀ ਗ੍ਰੋਥ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ, ਜਦਕਿ ਵੇਸਣ ਵਾਲਾਂ ਨੂੰ ਹਟਾਉਣ ਅਤੇ ਸਕਿਨ ਨੂੰ ਨਿਖਾਰਨ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ- Diwali ਤੋਂ ਪਹਿਲਾਂ ਘਰ 'ਚ ਜ਼ਰੂਰ ਲਗਾਓ ਇਹ ਪੌਦੇ, ਆਰਥਿਕ ਤੰਗੀ ਹੋਵੇਗੀ ਦੂਰ
ਓਟਮੀਲ ਅਤੇ ਕੇਲੇ ਦਾ ਪੇਸਟ
ਸਮੱਗਰੀ- 2 ਚੱਮਚ ਓਟਮੀਲ, 1 ਪੱਕਿਆ ਹੋਇਆ ਕੇਲਾ
ਵਿਧੀ- ਓਟਮੀਲ ਨੂੰ ਕੇਲੇ ਨਾਲ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਹੱਥਾਂ ’ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਰਗੜੋ। 15-20 ਮਿੰਟ ਤੱਕ ਇਸ ਨੂੰ ਛੱਡ ਦਿਓ ਅਤੇ ਫਿਰ ਧੋਅ ਲਓ। ਓਟਮੀਲ ਵਾਲਾਂ ਨੂੰ ਹਟਾਉਣ ’ਚ ਮਦਦ ਕਰਦਾ ਹੈ ਅਤੇ ਕੇਲੇ ਨਾਲ ਮਿਲ ਕੇ ਸਕਿਨ ਨੂੰ ਮੁਆਇਸਚਰਾਈਜ਼ ਵੀ ਕਰਦਾ ਹੈ।
ਆਂਡੇ ਅਤੇ ਕੌਰਨਸਟਾਰਚ ਦਾ ਮਾਸਕ
ਸਮੱਗਰੀ- ਆਂਡੇ ਦਾ ਚਿੱਟਾ ਹਿੱਸਾ, 1 ਚੱਮਚ ਚੀਨੀ, 1 ਚੱਮਚ ਕੌਰਨਸਟਾਰਚ
ਵਿਧੀ- ਇਨ੍ਹਾਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਕ ਪੇਸਟ ਬਣਾ ਲਓ। ਇਸ ਨੂੰ ਹੱਥਾਂ ’ਤੇ ਲਗਾਓ ਅਤੇ ਸੁੱਕਣ ਦਿਓ। ਜਦੋਂ ਇਹ ਪੂਰੀ ਤਰ੍ਹਾਂ ਸੁੱਕ ਜਾਵੇ, ਤਾਂ ਇਸ ਨੂੰ ਇਕ ਪਲਾਸਟਿਕ ਦੀ ਤਰ੍ਹਾਂ ਖਿੱਚ ਕੇ ਕੱਢੋ। ਇਹ ਮਾਸਕ ਵਾਲਾਂ ਨੂੰ ਜੜ੍ਹੋਂ ਕੱਢਦਾ ਹੈ ਅਤੇ ਸਕਿਨ ਨੂੰ ਨਰਮ ਬਣਾਉਂਦਾ ਹੈ।
ਇਹ ਵੀ ਪੜ੍ਹੋ- ਅੱਜ ਹੈ 'Choti Diwali', ਜਾਣੋ ਪੂਜਾ ਦਾ ਸ਼ੁੱਭ ਮਹੂਰਤ
ਪਪੀਤਾ ਅਤੇ ਹਲਦੀ ਦਾ ਪੇਸਟ
ਸਮੱਗਰੀ- 2 ਚੱਮਚ ਕੱਚੇ ਪਪੀਤਾ ਦਾ ਪੇਸਟ, 1 ਚੱਮਚ ਹਲਦੀ
ਵਿਧੀ- ਪਪੀਤੇ ਅਤੇ ਹਲਦੀ ਨੂੰ ਮਿਲਾ ਕੇ ਪੇਸਟ ਬਣਾਓ। ਇਸ ਨੂੰ ਹੱਥਾਂ ’ਤੇ ਲਗਾਓ ਅਤੇ ਸੁੱਕਣ ਦਿਓ, ਫਿਰ ਕੋਸੇ ਪਾਣੀ ਨਾਲ ਧੋਅ ਲਓ। ਪਪੀਤੇ ’ਚ ਪਪੇਨ ਨਾਂ ਦਾ ਐਂਜਾਈਮ ਹੁੰਦਾ ਹੈ, ਜੋ ਵਾਲਾਂ ਦੇ ਰੋਮਾਂ ਨੂੰ ਕਮਜ਼ੋਰ ਕਰਦਾ ਹੈ, ਜਿਸ ਨਾਲ ਵਾਲ ਹੌਲੀ-ਹੌਲੀ ਘੱਟ ਹੋਣ ਲੱਗਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
Diwali : ਘਰ 'ਚ ਇੰਝ ਬਣਾਓ ਹਲਵਾਈ ਵਰਗੇ ਦਾਣੇਦਾਰ 'Boondi De Ladoo'
NEXT STORY