ਨਿਊਯਾਰਕ/ਟੋਰਾਂਟੋ (ਰਾਜ ਗੋਗਨਾ): ਕੈਨੇਡਾ ਦੇ ਸੂਬੇ ਓਂਟਾਰੀਓ ਦੇ ਸ਼ਹਿਰ ਟੋਰਾਂਟੋ ਅਤੇ ਬਰੈਂਪਟਨ ਵਿਖੇ ਇਸ ਵੀਕੈਂਡ ਵੀ ਮੁਜ਼ਾਹਰਿਆਂ ਦਾ ਸਿਲਸਿਲਾ ਜਾਰੀ ਰਿਹਾ ਅਤੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਵੇਖਣ ਨੂੰ ਮਿਲੀ।
ਸ਼ਨੀਵਾਰ ਵਾਲੇ ਦਿਨ ਇੱਕ ਭਰਵਾਂ ਮੁਜ਼ਾਹਰਾ ਟੋਰਾਂਟੋ ਦੇ ਭਾਰਤੀ ਕੌਂਸਲੇਟ ਦਫ਼ਤਰ ਅੱਗੇ ਵੇਖਣ ਨੂੰ ਮਿਲਿਆ ਤੇ ਦੂਜੇ ਪਾਸੇ ਬਰੈਂਪਟਨ ਵਿਖੇ ਐਤਵਾਰ ਵਾਲੇ ਦਿਨ ਵੀ ਮੁਜ਼ਾਹਰੇ ਹੋਣ ਦੀ ਖ਼ਬਰ ਹੈ।
ਸ਼ਨੀਵਾਰ ਨੂੰ ਕਾਰ ਰੈਲੀ ਦੇ ਰੂਪ ਵਿੱਚ ਵੱਡਾ ਕਾਫ਼ਲਾ ਟੋਰਾਂਟੋ ਦੇ ਭਾਰਤੀ ਕੌਂਸਲੇਟ ਦਫ਼ਤਰ ਅੱਗੇ ਪਹੁੰਚਿਆ ਤੇ ਉੱਥੇ ਬਹੁਤ ਹੀ ਵਧੀਆ ਢੰਗ ਨਾਲ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਮੁਜ਼ਾਹਰਾ ਕੀਤਾ ਗਿਆ।
ਇਸ ਤੋਂ ਇਲਾਵਾ ਬਰੈਂਪਟਨ ਦੇ ਸਟੀਲਜ਼/ ਹੁਰ ਓਂਟਾਰੀਓ ਵਿਖੇ ਲੜੀਵਾਰ ਹਫ਼ਤਾਵਾਰੀ ਮੁਜ਼ਾਹਰਾ ਵੀ ਭਰਵੀਂ ਹਾਜ਼ਰੀ ਨਾਲ ਮੁਕੰਮਲ ਹੋਇਆ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਦੁਨੀਆ ਭਰ 'ਚ ਪੀੜਤਾਂ ਦੀ ਗਿਣਤੀ 9 ਕਰੋੜ ਦੇ ਪਾਰ
ਕੈਨੇਡਾ ਵਸਦੇ ਪ੍ਰਵਾਸੀਆਂ ਵੱਲੋਂ ਭਾਰਤ ਦੇ ਕਿਸਾਨੀ ਅੰਦੋਲਨ 'ਤੇ ਲਗਾਤਾਰ ਬਾਜ਼ ਨਜ਼ਰ ਰੱਖੀ ਜਾ ਰਹੀ ਹੈ ਤੇ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਵੱਲੋਂ ਗਣਤੰਤਰ ਦਿਵਸ ਮੌਕੇ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ।
ਨੋਟ- ਕੈਨੇਡਾ 'ਚ ਕਿਸਾਨੀ ਜੱਥੇਬੰਦੀਆਂ ਦੇ ਹੱਕ 'ਚ ਫਿਰ ਹੋਏ ਮੁਜ਼ਾਹਰੇ, ਖ਼ਬਰ ਬਾਰੇ ਦੱਸੋ ਆਪਣੀ ਰਾਏ।
ਕੋਰੋਨਾ ਦਾ ਕਹਿਰ, ਦੁਨੀਆ ਭਰ 'ਚ ਪੀੜਤਾਂ ਦੀ ਗਿਣਤੀ 9 ਕਰੋੜ ਦੇ ਪਾਰ
NEXT STORY