ਓਟਾਵਾ (ਬਿਊਰੋ): ਕੈਨੇਡਾ ਤੋਂ ਇਕ ਮਾੜੀ ਖ਼ਬਰ ਆਈ ਹੈ। ਕੈਨੇਡੀਅਨ ਪੁਲਸ ਵਿਚ ਕੰਮ ਕਰਦੀ ਭਾਰਤੀ ਮੂਲ ਦੀ ਪੰਜਾਬਣ ਜਾਸਮੀਨ ਥਿਆੜਾ ਦੀ ਐਤਵਾਰ ਨੂੰ ਮੌਤ ਹੋ ਗਈ। ਜਾਸਮੀਨ ਕੈਨੇਡਾ ਦੇ ਸੂਬੇ ਬੀ.ਸੀ. ਰਿਚਮੰਡ ਵਿਚ ਕੰਮ ਕਰਦੀ ਸੀ। ਉਸ ਦੀ ਮੌਤ 'ਤੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਅਧਿਕਾਰੀਆਂ ਨੇ ਸੋਗ ਪ੍ਰਗਟ ਕੀਤਾ ਹੈ।
ਜਾਣਕਾਰੀ ਮੁਤਾਬਕ ਆਨਲਾਈਨ ਰਿਚਮੰਡ ਆਰ.ਸੀ.ਐੱਮ.ਪੀ. ਅਧਿਕਾਰੀ ਜਾਸਮੀਨ ਨੇ ਕਥਿਤ ਤੌਰ 'ਤੇ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦੌਰਾਨ ਕੈਨੇਡਾ ਪੁਲਸ ਵਿਚ ਕੰਮ ਕਰਦੇ ਇਕ ਹੋਰ ਪੁਲਸ ਅਧਿਕਾਰੀ ਵੱਲੋ ਵੀ ਖੁਦਕੁਸ਼ੀ ਕਰਨ ਦੀ ਖ਼ਬਰ ਹੈ। ਇਸ ਖ਼ਬਰ ਦੀ ਪੁਸ਼ਟੀ ਰਿਚਮੰਡ ਆਰ.ਸੀ.ਐੱਮ.ਪੀ. ਨੇ ਅੱਜ ਇਕ ਅਧਿਕਾਰਤ ਬਿਆਨ ਜਾਰੀ ਕਰ ਕੇ ਕੀਤੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਟੌਮ ਵਿਲਸੈਕ ਹੋਣਗੇ ਨਵੇਂ ਖੇਤੀਬਾੜੀ ਮੰਤਰੀ
ਆਪਣੇ ਬਿਆਨ ਵਿਚ ਉਹਨਾਂ ਨੇ ਨਹੀਂ ਦੱਸਿਆ ਕਿ ਅਜਿਹਾ ਕੀ ਹੋਇਆ ਸੀ ਕਿ ਜਾਸਮੀਨ ਨੇ ਅਚਾਨਕ ਮੌਤ ਨੂੰ ਗਲੇ ਲਗਾ ਲਿਆ ਪਰ ਬਿਆਨ ਵਿਚ ਇਹ ਖੁਲਾਸਾ ਕੀਤਾ ਗਿਆ ਕਿ ਮਰਨ ਸਮੇਂ ਉਹ ਡਿਊਟੀ 'ਤੇ ਨਹੀ ਸਨ। ਜਾਸਮੀਨ ਦੇ ਕਈ ਸਾਥੀਆਂ ਨੇ ਸੋਸ਼ਲ ਮੀਡੀਆ 'ਤੇ ਸੋਗ ਪ੍ਰਗਟ ਕੀਤਾ ਹੈ। ਕਰਤਾਰ ਸਿੰਘ ਨੂੰ ਜਾਸਮੀਨ ਦੀ ਮੌਤ ਦੀ ਖ਼ਬਰ ਸੁਣ ਕੇ ਡੂੰਘਾ ਸਦਮਾ ਪਹੁੰਚਿਆ। ਉਹਨਾਂ ਨੇ ਕਿਹਾ ਕਿ ਉਸ ਦੀ ਮੌਤ ਸ਼ੱਕੀ ਹੈ।
ਅਮਰੀਕਾ 'ਚ ਟੌਮ ਵਿਲਸੈਕ ਹੋਣਗੇ ਨਵੇਂ ਖੇਤੀਬਾੜੀ ਮੰਤਰੀ
NEXT STORY