ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸੈਨੇਟ ਨੇ ਖੇਤੀ ਮੰਤਰੀ ਦੇ ਅਹੁਦੇ ਲਈ ਟੌਮ ਵਿਲਸੈਕ ਦੇ ਨਾਮ ਦੀ ਪੁਸ਼ਟੀ ਕੀਤੀ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪੂਰੇ ਕਾਰਜਕਾਲ ਵਿਚ ਵਿਲਸੈਕ 8 ਸਾਲ ਤੱਕ ਖੇਤੀ ਮੰਤਰੀ ਸਨ। ਸੈਨੇਟ ਵਿਚ ਉਹਨਾਂ ਦੇ ਪੱਖ ਵਿਚ 92 ਅਤੇ ਵਿਰੋਧ ਵਿਚ 7 ਲੋਕਾਂ ਨੇ ਵੋਟ ਕੀਤੀ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕੋਰੋਨਾ ਮਾਮਲੇ 8,50,000 ਤੋਂ ਪਾਰ, ਭਾਰਤ ਨਾਲ ਐਸਟ੍ਰਾਜ਼ੇਨੇਕਾ ਟੀਕੇ ਲਈ ਕੀਤੀ ਗੱਲ
ਵੋਟਿੰਗ ਦੇ ਬਾਅਦ ਵਿਲਸੈਕ ਨੇ ਕਿਹਾ,''ਅਸੀਂ ਇਕ ਅਜਿਹੇ ਅਮਰੀਕੀ ਖੇਤੀ ਵਿਭਾਗ (ਯੂ.ਐੱਸ.ਡੀ.ਏ.) ਦੀ ਨੁਮਾਇੰਦਗੀ ਕਰਾਂਗੇ ਜੋ ਅਮਰੀਕਾ ਦੇ ਸਾਰੇ ਲੋਕਾਂ ਲਈ ਕੰਮ ਕਰੇ।'' ਉਹਨਾਂ ਨੇ ਕਿਹਾ,''ਮੈਂ ਭਵਿੱਖ ਨੂੰ ਲੈਕੇ ਆਸਵੰਦ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਚੰਗੇ ਦਿਨ ਆਉਣ ਵਾਲੇ ਹਨ।'' ਸੈਨੇਟ ਵਿਚ ਖੇਤੀ ਮੰਤਰੀ ਦੇ ਅਹੁਦੇ ਲਈ ਆਪਣੇ ਨਾਮ ਦੀ ਪੁਸ਼ਟੀ ਦੀ ਕਾਰਵਾਈ ਦੌਰਾਨ ਵਿਲਸੈਕ ਨੇ ਕਿਹਾ,''ਖੇਤੀ ਸਾਡੇ ਸ਼ੁਰੂਆਤੀ ਅਤੇ ਸਭ ਤੋਂ ਬਿਹਤਰੀਨ ਢੰਗਾਂ ਵਿਚੋਂ ਇਕ ਹੈ ਜੋ ਜਲਵਾਯੂ ਤਬਦੀਲੀ ਦੇ ਮਾਮਲੇ ਵਿਚ ਵੱਡੀ ਉਪਲਬਧੀ ਦਿਵਾ ਸਕਦੀ ਹੈ।''
ਕੈਨੇਡਾ 'ਚ ਕੋਰੋਨਾ ਮਾਮਲੇ 8 ਲੱਖ 50 ਹਜ਼ਾਰ ਤੋਂ ਪਾਰ, ਭਾਰਤ ਨਾਲ ਕੋਰੋਨਾ ਟੀਕੇ ਲਈ ਕੀਤੀ ਗੱਲ
NEXT STORY