ਬੀਜਿੰਗ (ਇੰਟ.)- ਚੀਨ ਨੇ ਜਾਪਾਨ ਦੀ ਪ੍ਰਮਾਣੂ ਸਮਰੱਥਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਰੂਸ ਵਿਚ ਚੀਨ ਦੇ ਰਾਜਦੂਤ ਝਾਂਗ ਹਾਨਹੁਈ ਨੇ ਦਾਅਵਾ ਕੀਤਾ ਕਿ ਜਾਪਾਨ ਕੋਲ ਲਗਭਗ 44.4 ਟਨ ਅਲੱਗ ਕੀਤਾ ਗਿਆ ਪਲੂਟੋਨੀਅਮ ਹੈ। ਉਨ੍ਹਾਂ ਮੁਤਾਬਕ, ਇੰਨੀ ਮਾਤਰਾ ਨਾਲ ਸਿਧਾਂਤਕ ਤੌਰ ’ਤੇ ਲਗਭਗ 5,500 ਪਰਮਾਣੂ ਹਥਿਆਰ ਬਣਾਏ ਜਾ ਸਕਦੇ ਹਨ।
ਝਾਂਗ ਨੇ ਕਿਹਾ ਕਿ ਜਾਪਾਨ ਕੋਲ ਵਰਤੇ ਗਏ ਪ੍ਰਮਾਣੂ ਈਂਧਨ ਨੂੰ ਦੋਬਾਰਾ ਪ੍ਰੋਸੈੱਸ ਕਰ ਕੇ ਉਸ ਵਿਚੋਂ ਪਲੂਟੋਨੀਅਮ ਕੱਢਣ ਦੀ ਤਕਨਾਲੋਜੀ ਵੀ ਹੈ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਾਪਾਨ ਕੋਲ 5,500 ਪਰਮਾਣੂ ਹਥਿਆਰ ਹਨ। ਇਹ ਚੀਨ ਵਲੋਂ ਪਲੂਟੋਨੀਅਮ ਦੀ ਮਾਤਰਾ ਦੇ ਆਧਾਰ ’ਤੇ ਲਗਾਇਆ ਗਿਆ ਇਕ ਅਨੁਮਾਨ ਹੈ। ਜਾਪਾਨ ਨੇ ਪ੍ਰਮਾਣੂ ਹਥਿਆਰ ਰੱਖਣ ਜਾਂ ਬਣਾਉਣ ਦੀ ਨੀਤੀ ਨਹੀਂ ਅਪਣਾਈ।
ਪਲੂਟੋਨੀਅਮ ਇਕ ਰੇਡੀਓਐਕਟਿਵ ਤੱਤ ਹੈ। ਇਹ ਪ੍ਰਮਾਣੂ ਰਿਐਕਟਰ ਵਿਚ ਯੂਰੇਨੀਅਮ ਦੀ ਵਰਤੋਂ ਦੌਰਾਨ ਬਣਦਾ ਹੈ। ਵਰਤੇ ਗਏ ਪ੍ਰਮਾਣੂ ਈਂਧਨ ਨੂੰ ਦੋਬਾਰਾ ਪ੍ਰੋਸੈੱਸ ਕਰ ਕੇ ਇਸ ’ਚੋਂ ਪਲੂਟੋਨੀਅਮ ਵੱਖ ਕੀਤਾ ਜਾ ਸਕਦਾ ਹੈ।
3 ਸਾਲ ਬਾਅਦ ਇਮਰਾਨ ਖਾਨ ਦੀ ਰਿਹਾਈ ਦੀ ਬੱਝੀ ਆਸ !
NEXT STORY