ਓਟਾਵਾ— ਕੈਨਡਾ ਦੇ ਮੁੱਖ ਚੋਣ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ 'ਚ ਹੋਣ ਵਾਲੀਆਂ ਚੋਣਾਂ ਦੀ ਤਰੀਕ 21 ਅਕਤੂਬਰ ਤੋਂ ਬਲਦੀ ਜਾਂ ਚੋਣਾਂ ਨੂੰ ਇਕ ਹਫਤਾ ਲੇਟ ਨਹੀਂ ਕੀਤਾ ਜਾਣਾ ਚਾਹੀਦਾ ਬਾਵਜੂਦ ਇਸਦੇ ਕਿ ਫੈਡਰਲ ਕੋਰਟ ਨੇ ਉਨ੍ਹਾਂ ਨੂੰ ਯਹੂਦੀਆਂ ਦਾ ਤਿਓਹਾਰ ਹੋਣ ਕਾਰਨ ਇਸ 'ਤੇ ਵਿਚਾਰ ਕਰਨ ਲਈ ਕਿਹਾ ਸੀ।
ਕੈਨੇਡਾ ਦੇ ਮੁੱਖ ਚੋਣ ਅਧਿਕਾਰੀ ਸਟਿਫਨ ਪੇਰਾਲਟ ਨੇ ਆਪਣੇ ਬਿਆਨ 'ਚ ਕਿਹਾ ਕਿ ਫੈਡਰਲ ਚੋਣਾਂ ਦੀਆਂ ਤਿਆਰੀਆਂ ਆਪਣੇ ਆਖਰੀ ਪੜਾਅ 'ਚ ਹਨ। ਮੇਰਾ ਮੰਨਣਾ ਹੈ ਕਿ ਸੀਮਤ ਸਮੇਂ 'ਚ ਚੋਣ ਦੀ ਤਰੀਕ ਬਦਲਣ ਨਾਲ ਚੋਣਾਂ 'ਤੇ ਅਸਰ ਪਵੇਗਾ। ਚਾਹੇ ਚੀਫ ਇਲੈਕਟ੍ਰੋਲ ਅਧਿਕਾਰੀ ਕੁਝ ਵੀ ਕਹਿਣ ਪਰ ਇਹ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਕੈਬਨਿਟ 'ਤੇ ਹੈ ਕਿ ਕੈਨੇਡੀਅਨ ਕਦੋਂ ਆਪਣੀਆਂ ਕੀਮਤੀ ਵੋਟਾਂ ਪਾਉਣਗੇ। ਹਾਲਾਂਕਿ ਇਸ 'ਤੇ ਆਖਰੀ ਫੈਸਲਾ ਵੀਰਵਾਰ ਨੂੰ ਆਉਣਾ ਹੈ।
ਬ੍ਰਿਟਿਸ਼ ਕੋਲੰਬੀਆ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਫ੍ਰੈਂਚ ਭਾਸ਼ਾ 'ਚ ਕਿਹਾ ਸੀ ਕਿ ਉਹ ਆਜ਼ਾਦ ਕੈਨੇਡੀਅਨ ਚੋਣਾਂ ਦਾ ਆਦਰ ਕਰਦੇ ਹਨ ਤੇ ਇਸ 'ਤੇ ਉਨ੍ਹਾਂ ਦੀ ਕੈਬਨਿਟ ਪੇਰਾਲਟ ਦੀ ਸਲਾਹ ਨੂੰ ਵੀ ਸੁਣੇਗੀ। ਓਪੀਨੀਅਨ ਪੋਲ ਦੇ ਮੁਤਾਬਕ ਟਰੂਡੋ ਤੇ ਉਨ੍ਹਾਂ ਦੀ ਲਿਬਰਲ ਪਾਰਟੀ ਦੀ ਇਸ ਵੇਲੇ ਐਂਡ੍ਰਿਊ ਸ਼ੀਅਰ ਦੀ ਕੰਜ਼ਰਵੇਟਿਵ ਪਾਰਟੀ ਨਾਲ ਸਖਤ ਟੱਕਰ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ 23 ਜੁਲਾਈ ਨੂੰ ਫੈਡਰਲ ਕੋਰਟ ਦੇ ਜੱਜ ਐਨ ਮੈਰੀ ਮੈਕਡਾਨਲਡ ਨੇ ਪੇਰਾਲਟ ਨੂੰ ਕਿਹਾ ਸੀ ਕਿ ਚੋਣ ਤਰੀਕ 'ਤੇ ਵਿਚਾਰ ਹੋਣ ਜ਼ਰੂਰੀ ਹੈ। ਇਥੇ ਦੱਸਣਾ ਬਣਦਾ ਹੈ ਕਿ ਕੈਨੇਡਾ 'ਚ ਕਰੀਬ 75,000 ਯਹੂਦੀ ਰਹਿੰਦੇ ਹਨ ਤੇ 21 ਅਕਤੂਬਰ ਨੂੰ ਹੀ ਉਨ੍ਹਾਂ ਨਾਲ ਸਬੰਧਿਤ ਇਕ ਪ੍ਰਮੁੱਖ ਤਿਓਹਾਰ ਹੈ।
ਵੀਡੀਓ ਦੀ ਸ਼ੂਟਿੰਗ ਦੌਰਾਨ ਪ੍ਰਸਿੱਧ ਰੈਪਰ ਏਜ਼ਰਾ ਦੀ ਮੌਤ
NEXT STORY