ਨਿਊਯਾਰਕ/ਸਰੀ (ਰਾਜ ਗੋਗਨਾ)— ਬੀਤੇ ਦਿਨ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਉਬਰਾਏ ਪੰਜਾਬ ਭਵਨ ਸਰੀ ਵਿਖੇ ਪੰਜਾਬੀ ਪਿਆਰਿਆਂ ਦੇ ਰੂਬਰੂ ਹੋਏ। ਉਹਨਾਂ ਆਪਣੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦੀ ਸਾਂਝ ਪਾਉਦਿਆਂ ਟਰੱਸਟ ਦੀ ਸਥਾਪਨਾ ਅਤੇ ਆਰੰਭੇ ਗਏ ਲੋਕ ਭਲਾਈ ਤੇ ਸੇਵਾ ਦੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ। ਇਸ ਦੇ ਨਾਲ ਹੀ ਸੇਵਾ ਦੇ ਮਹਾਂਕੁੰਭ ਵਿਚ ਯੋਗਦਾਨ ਪਾਉਣ ਦਾ ਸੱਦਾ ਵੀ ਦਿੱਤਾ।
ਉਹਨਾਂ ਆਪਣੇ ਵੱਲੋਂ ਵਿੱਢੇ ਗਏ ਸੇਵਾ ਕਾਰਜਾਂ ਵਿਚ ਸੁੱਖੀ ਬਾਠ ਦੇ ਭਾਈਵਾਲ ਬਣਨ ਨਾਲ ਇਕ-ਇਕ ਗਿਆਰਾਂ ਹੋਣ ਦਾ ਮਾਣ ਜ਼ਾਹਰ ਕੀਤਾ। ਗਿਆਨੀ ਨਰਿੰਦਰ ਸਿੰਘ ਦੁਆਰਾ ਸੰਗਤ ਦੇ ਪੈਸੇ ਨੂੰ ਸਕਾਕਥ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਧਰਮ ਦੇ ਅਸਲ ਮਕਸਦ ਨੂੰ ਸਮਝਣ ਵਾਲਿਆਂ ਦੀ ਪਛਾਣ ਕਰਨ ਲਈ ਕਿਹਾ। ਇਸ ਮੌਕੇ ਤੇ ਸ: ਮਿਨਹਾਸ ਨੇ ਸ: ਉਬਰਾਏ ਦੁਆਰਾ ਸਿੱਖਿਆ ਦੇ ਖੇਤਰ ਚ ਪਾਈਆਂ ਜਾ ਰਹੀਆਂ ਨਵੀਆਂ ਪੈੜਾਂ ਦਾ ਵੀ ਜ਼ਿਕਰ ਕੀਤਾ। ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੋਗੀ ਬੈਂਸ ਨੇ ਗੀਤਾਂ ਦੀ ਛਹਿਬਰ ਵੀ ਲਾਈ।
ਮੁਸਕੁਰਾਹਟ ਲੋਕਾਂ ਨੂੰ ਖੁਸ਼ਹਾਲ ਬਣਾਉਂਦੀ ਹੈ : ਅਧਿਐਨ
NEXT STORY