ਵੈਨਕੂਵਰ (ਬਿਊਰੋ) ਬ੍ਰਿਟਿਸ਼ ਕੋਲੰਬੀਆ ਵਿਚ ਇਹਨੀਂ ਦਿਨੀਂ ਗਰਮੀ ਦਾ ਕਹਿਰ ਜਾਰੀ ਹੈ। ਇੱਥੇ ਗਰਮੀ ਦੇ ਵੱਧਦੇ ਪ੍ਰਕੋਪ ਕਾਰਨ ਸੋਮਵਾਰ ਨੂੰ ਸਕੂਲ ਅਤੇ ਕਾਲਜ ਬੰਦ ਰਹੇ। ਪੱਛਮੀ ਕੈਨੇਡੀਅਨ ਸੂਬੇ ਵਿਚ ਹਫ਼ਤੇ ਦੇ ਅਖੀਰ ਵਿਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ। ਇੱਥੇ ਤਾਪਮਾਨ 100 ਡਿਗਰੀ ਫਾਰਨੇਹਾਈਟ ਨੂੰ ਵੀ ਪਾਰ ਕਰ ਗਿਆ। ਵੈਨਕੂਵਰ ਦੇ ਉੱਤਰ ਵਿਚ ਲੱਗਭਗ 200 ਕਿਲੋਮੀਟਰ (124 ਮੀਲ) ਬ੍ਰਿਟਿਸ਼ ਕੋਲੰਬੀਆ ਦੇ ਇਕ ਸ਼ਹਿਰ ਲਿਟਨ ਵਿਚ ਐਤਵਾਰ ਨੂੰ 45 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਸੀ।
ਵਾਤਾਵਰਨ ਅਤੇ ਜਲਵਾਯੂ ਤਬਦੀਲੀ ਕੈਨੇਡਾ ਮੁਤਾਬਕ ਇਸ ਤੋਂ ਪਹਿਲਾਂ ਸਭ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ ਜੋ 1937 ਵਿਚ ਸਸਕੈਚਵਾਨ ਵਿਚ ਦਰਜ ਹੋਇਆ ਸੀ। ਇਸ ਵਾਰ ਦੀ ਗਰਮੀ ਨੇ ਪੱਛਮੀ ਕੈਨੇਡਾ ਵਿਚ ਕਈ ਸਥਾਨਕ ਰਿਕਾਰਡ ਤੋੜੇ ਹਨ, ਜਿਹਨਾਂ ਨੂੰ ਦੇਖਦੇ ਹੋਏ ਖਦਸ਼ਾ ਜਤਾਇਆ ਗਿਆ ਸੀ ਕਿ ਸੋਮਵਾਰ ਦਾ ਦਿਨ ਹੋਰ ਵੀ ਜ਼ਿਆਦਾ ਗਰਮ ਹੋਣ ਵਾਲਾ ਹੈ।ਗਰਮੀ ਤੋਂ ਰਾਹਤ ਪਾਉਣ ਲਈ ਵੱਡੀ ਗਿਣਤੀ ਵਿਚ ਲੋਕ ਸਮੁੰਦਰੀ ਤੱਟਾਂ ਵੱਲ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਡਰੱਗ ਲੈਣ ਲਈ ਖੁੱਲ੍ਹੇ ਸਰਕਾਰੀ ਸੈਂਟਰ ਲੋਕਾਂ ਲਈ ਬਣੇ ਵੱਡੀ ਸਿਰਦਰਦੀ
ਵਿਕਟੋਰੀਆ ਸਥਿਤ ਵਾਤਾਵਰਨ ਅਤੇ ਜਲਵਾਯੂ ਤਬਦੀਲੀ ਕੈਨੇਡਾ ਦੇ ਇਕ ਸੀਨੀਅਰ ਸ਼ੋਧ ਵਿਗਿਆਨੀ ਗ੍ਰੇਗ ਫਲੈਟੋ ਨੇ ਕਿਹਾ ਕਿ ਤੇਜ਼ ਗਰਮੀ ਦਾ ਮੌਸਮ ਪ੍ਰਸ਼ਾਂਤ ਨੌਰਥਵੈਸਟ ਲਈ ਅਸਧਾਰਨ ਹੈ। ਇੱਥੇ ਸੂਰਜ ਨਿਕਲਣ ਦੀ ਤੁਲਨਾ ਵਿਚ ਮੀਂਹ ਜ਼ਿਆਦਾ ਪੈਂਦਾ ਹੈ ਜੋ ਇਕ ਉੱਚ ਦਾਬ ਪ੍ਰਣਾਲੀ ਕਾਰਨ ਹੁੰਦਾ ਹੈ। ਫਲੈਟੋ ਨੇ ਕਿਹਾ ਕਿ ਅੱਜ-ਕਲ੍ਹ ਇੱਥੇ ਦਿਨ ਦਾ ਤਾਪਮਾਨ ਬਹੁਤ ਜ਼ਿਆਦਾ ਰਹਿੰਦਾ ਹੈ ਅਤੇ ਰਾਤ ਵੇਲੇ ਵੀ ਬਹੁਤ ਜ਼ਿਆਦਾ ਠੰਡ ਨਹੀਂ ਹੁੰਦੀ।
ਪਾਕਿਸਤਾਨ ’ਚ ਫਸੇ 450 ਭਾਰਤੀ ਨਾਗਰਿਕ ਵਾਪਸ ਘਰ ਪਰਤੇ
NEXT STORY