ਬਰੈਂਪਟਨ (ਬਿਊਰੋ): ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਪੀਲ ਰੀਜ਼ਨਲ ਪੁਲਸ ਦੇ ਵਪਾਰਕ ਆਟੋ ਕ੍ਰਾਈਮ ਬਿਊਰੋ ਨੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਪੁਲਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿਚ ਕਈ ਪੰਜਾਬੀਆਂ ਦੇ ਸ਼ਾਮਲ ਹੋਣ ਦੀ ਸੂਚਨਾ ਹੈ। ਚੋਰ ਗਿਰੋਹ ਤੋਂ 42 ਲੱਖ ਕੈਨੇਡੀਅਨ ਡਾਲਰ ਦੀਆਂ ਗੱਡੀਆਂ ਬਰਾਮਦ ਹੋਈਆਂ ਹਨ।
ਗਿਰੋਹ ਦੇ ਮੈਂਬਰ ਚੋਰੀ ਦੀਆਂ ਇਹਨਾਂ ਗੱਡੀਆਂ ਨੂੰ ਦੂਜੇ ਨੰਬਰ ਤੋਂ ਰਜਿਸਟਰਡ ਕਰਵਾ ਕੇ ਓਂਟਾਰੀਓ ਵਿਚ ਚਲਾਉਂਦੇ ਆ ਰਹੇ ਸਨ। ਚੋਰਾਂ ਨੇ ਪੀਲ ਖੇਤਰ ਦੇ ਅੰਦਰ ਅਤੇ ਨਾਲ ਹੀ ਓਂਟਾਰੀਓ ਦੇ ਕਈ ਸ਼ਹਿਰਾਂ ਵਿਚ ਕਾਰ ਡੀਲਰ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ। ਪੁਲਸ ਨੇ 21 ਲੋਕਾਂ ਨੂੰ ਗ੍ਰਿਫਤਾਰ ਕਰ ਕੇ 194 ਕ੍ਰਿਮੀਨਲ ਚਾਰਜ ਲਗਾਏ ਹਨ। ਇਹਨਾਂ ਕੋਲੋਂ 36 ਲਗਜਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਜ਼ਬਤ ਕੀਤੀਆਂ ਗਈਆਂ ਗੱਡੀਆਂ ਵਿਚ ਬ੍ਰਾਂਡਿਡ ਕਾਰਾਂ ਫੋਰਡ, ਜੀ.ਐੱਮ.ਸੀ., ਸ਼ੇਵਰਲ ਅਤੇ ਡੌਜ ਸ਼ਾਮਲ ਹਨ। ਨਾਲ ਹੀ ਕੈਡਿਲੈਕ, ਲਿੰਕਨ, ਪੋਰਸ਼ ਅਤੇ ਲੈਮਬੋਰਨੀ ਸਮੇਤ ਲਗਜਰੀ ਬ੍ਰਾਂਡ ਵੀ ਬਰਾਮਦ ਕੀਤੇ ਗਏ।
ਹੋਰ ਦੋਸ਼ੀਆਂ ਦੇ ਨਾਲ ਗ੍ਰਿਫਤਾਰ ਪੰਜਾਬੀਆਂ ਵਿਚ ਪਰਮਜੀਤ ਨਿਰਵਾਨ (55) ਬਰੈਂਪਟਨ, ਜਾਨਵੀਰ ਸਿੱਧੂ (33) ਬਰੈਂਪਟਨ, ਕਰਨਜੋਤ ਪਰਿਹਾਰ (32) ਬਰੈਂਪਟਨ, ਸਿਮਰਜੀਤ ਨਿਰਵਾਨ (25) ਬਰੈਂਪਟਨ ਸ਼ਾਮਲ ਹਨ। ਫਰਵਰੀ 2020 ਵਿਚ ਵਪਾਰਕ ਆਟੋ ਕ੍ਰਾਈਮ ਬਿਊਰੋ ਦੇ ਜਾਂਚ ਕਰਤਾਵਾਂ ਨੇ ਇਕ ਗੱਡੀ ਚੋਰੀ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਇਕ ਕ੍ਰਿਮੀਨਲ ਗਿਰੋਹ ਦੀ ਪਛਾਣ ਕੀਤੀ ਗਈ ਜੋ ਕਈ ਗੱਡੀਆਂ ਦੀ ਚੋਰੀ ਲਈ ਜ਼ਿੰਮੇਵਾਰ ਸੀ । ਚੋਰੀ ਦੀਆਂ ਇਹਨਾਂ ਗੱਡੀਆਂ ਨੂੰ ਦੁਬਾਰਾ ਚਲਾਉਣ ਦੇ ਲਈ ਧੋਖਾਧੜੀ ਕਰਦਿਆਂ ਇਹਨਾਂ ਦੀ ਓਂਟਾਰੀਓ ਵਿਚ ਰਜਿਸਟ੍ਰੇਸ਼ਨ ਕਰਵਾਈ ਗਈ।
ਭਾਰਤ 'ਚ ਰਾਫੇਲ ਦੀ ਦਸਤਕ ਨਾਲ ਘਬਰਾਇਆ ਪਾਕਿਸਤਾਨ, ਕਹੀ ਇਹ ਗੱਲ
NEXT STORY